ਅਮਰੀਕਾ ਸਥਿਤ ਭਾਰਤੀ ਦੂਤਾਵਾਸ ''ਚ ਭਾਰਤ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਉਤਪਾਦਾ ਦੀ ਲਗਾਈ ਗਈ ਪ੍ਰਦਰਸ਼ਨੀ। 

ਅਮਰੀਕਾ ਸਥਿਤ ਭਾਰਤੀ ਦੂਤਾਵਾਸ ''ਚ ਭਾਰਤ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਉਤਪਾਦਾ ਦੀ ਲਗਾਈ ਗਈ ਪ੍ਰਦਰਸ਼ਨੀ। 

ਅਮਰੀਕਾ 'ਚ ਸ਼ਨੀਵਾਰ ਨੂੰ ਭਾਰਤੀ ਦੂਤਾਵਾਸ 'ਚ ਆਯੋਜਿਤ ਇਕ ਪ੍ਰਦਰਸ਼ਨੀ 'ਚ ਭਾਰਤ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਈ ਉਤਪਾਦ ਪ੍ਰਦਰਸ਼ਿਤ ਕੀਤੇ ਗਏ। ਇਸ ਪ੍ਰਦਰਸ਼ਨੀ ਦੌਰਾਨ ਅਮਰੀਕਾ ਦੀ ਵਣਜ ਮੰਤਰੀ ਜੀਨਾ ਰਾਇਮੰਡੋ, ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਦੇਸ਼ ਭਰ ਤੋਂ ਸੈਂਕੜੇ ਭਾਰਤੀ-ਅਮਰੀਕੀ ਨਾਗਰਿਕਾਂ ਨੇ ਇੱਥੇ ਇੰਡੀਆ ਹਾਊਸ 'ਚ ਸ਼ਿਰਕਤ ਕੀਤੀ।

                    Image

ਇੰਡੀਆ ਹਾਊਸ ਅਮਰੀਕਾ 'ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਦੀ ਸਰਕਾਰੀ ਰਿਹਾਇਸ਼ ਹੈ। ਰਾਇਮੰਡੋ ਨੇ ਭਾਰਤ ਤੋਂ ਇਨ੍ਹਾਂ ਉਤਪਾਦਾਂ ਦੀ ਵਿਭਿੰਨਤਾ 'ਚ ਡੂੰਘੀ ਦਿਲਚਸਪੀ ਦਿਖਾਈ, ਜਿਸ 'ਚ ਮਧੂਬਨੀ ਪੇਂਟਿੰਗ, ਲੱਕੜ ਦੇ ਉਤਪਾਦਾਂ ਤੋਂ ਲੈ ਕੇ ਦਾਰਜੀਲਿੰਗ, ਨੀਲਗਿਰੀ, ਅਸਾਮ ਦੀ ਚਾਹ, ਕਾਂਚੀਪੁਰਮ ਸਾੜੀਆਂ ਅਤੇ ਕਸ਼ਮੀਰੀ ਸਕਾਰਫ਼ ਆਦਿ ਸ਼ਾਮਲ ਹਨ। ਅਮਰੀਕਾ 'ਚ ਪਹਿਲੀ ਵਾਰ ਇਸ ਤਰ੍ਹਾਂ ਭਾਰਤੀ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ।