ਬੇਕਰੀ ਦੀ ਆੜ ''ਚ ਗੰਦਾ ਧੰਦਾ ਚੱਲ ਰਿਹਾ ਸੀ , ਜਦ ਰੇਡ ਕਰਨ ਪਹੁੰਚੀ ਪੁਲਸ ਤਾਂ......

ਬੇਕਰੀ ਦੀ ਆੜ ''ਚ ਗੰਦਾ ਧੰਦਾ ਚੱਲ ਰਿਹਾ ਸੀ , ਜਦ ਰੇਡ ਕਰਨ ਪਹੁੰਚੀ ਪੁਲਸ ਤਾਂ......

ਬਸਤੀਆਤ ਦੇ ਕਾਲਾ ਸੰਘਿਆਂ-ਕੋਟ ਸਦੀਕ ਰੋਡ ’ਤੇ ਸਥਿਤ ਘਰ ਵਿਚ ਬੇਕਰੀ ਦੀ ਆੜ ਵਿਚ ਦੇਹ ਵਪਾਰ ਦਾ ਗੰਦਾ ਕੰਮ ਹੋ ਰਿਹਾ ਸੀ। ਮੰਗਲਵਾਰ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਦੀ ਅਗਵਾਈ ਵਿਚ ਥਾਣਾ ਨੰਬਰ 5 ਦੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਰਾਣਾ ਅਤੇ ਪੁਲਸ ਫੋਰਸ, ਜਿਸ ਵਿਚ ਮਹਿਲਾ ਪੁਲਸ ਵੀ ਸ਼ਾਮਲ ਸੀ, ਛਾਪੇਮਾਰੀ ਕਰਕੇ ਅੱਡਾ ਸੰਚਾਲਿਕਾ ਸਮੇਤ 3 ਔਰਤਾਂ ਅਤੇ 2 ਗਾਹਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸਾਰਿਆਂ ਨੂੰ ਥਾਣਾ ਨੰਬਰ 5 ਲਿਆਈ ਅਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ।

ਏ. ਸੀ. ਪੀ. ਆਤਿਸ਼ ਭਾਟੀਆ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਇਹ ਦੇਹ ਵਪਾਰ ਦਾ ਅੱਡਾ ਚੱਲ ਰਿਹਾ ਸੀ ਅਤੇ ਪੁਲਸ ਨੇ ਟ੍ਰੈਪ ਲਾ ਕੇ ਨਕਲੀ ਗਾਹਕ ਨੂੰ ਭੇਜਿਆ। ਨਕਲੀ ਗਾਹਕ ਜਿਵੇਂ ਹੀ ਘਰ ਦੇ ਅੰਦਰ ਗਿਆ ਤਾਂ ਵੇਖਿਆ ਗਲਤ ਕੰਮ ਹੋ ਰਿਹਾ ਸੀ। ਗਾਹਕ ਦੀ ਇਨਪੁੱਟ ਦੇ ਬਾਅਦ ਪੁਲਸ ਨੇ ਘਰ ਵਿਚ ਛਾਪੇਮਾਰੀ ਕੀਤੀ। ਹਾਲਾਂਕਿ ਅੱਡਾ ਸੰਚਾਲਿਕਾ ਆਪਣੇ ਬੀਮਾਰ ਪਤੀ ਨੂੰ ਘਰ ਦੇ ਐਂਟਰੀ ਗੇਟ ’ਤੇ ਮੰਜੇ ’ਤੇ ਲਿਟਾ ਕੇ ਰੱਖਦੀ ਸੀ, ਜਿਸ ਨਾਲ ਲੋਕ ਉਸ ’ਤੇ ਤਰਸ ਖਾ ਸਕਣ। ਉਥੇ ਹੀ ਇੰਸ. ਯਾਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਰਿਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੇ ਸਾਰਿਆਂ ਨੂੰ ਜ਼ਮਾਨਤ ਮਿਲ ਗਈ ਹੈ। ਏ. ਸੀ. ਪੀ. ਆਤਿਸ਼ ਭਾਟੀਆ ਨੇ ਚਿਤਾਵਨੀ ਦਿੱਤੀ ਹੈ ਕਿ ਕ੍ਰਾਈਮ ਕਰਨ ਵਾਲੇ ਲੋਕ ਗਲਤ ਕੰਮ ਕਰਨੇ ਛੱਡ ਦੇਣ ਕਿਉਂਕਿ ਪੁਲਸ ਦੀ ਤਿੱਖੀ ਨਜ਼ਰ ਉਨ੍ਹਾਂ ’ਤੇ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਅਜਿਹੇ ਲੋਕਾਂ ਨੂੰ ਵੀ ਪੁਲਸ ਰੰਗੇ ਹੱਥੀਂ ਗ੍ਰਿਫ਼ਤਾਰ ਕਰੇਗੀ।