ਦੋਰਾਹਾ ਨੇੜੇ PRTC ਬੱਸ ਤੇ ਟਰੱਕ ਦੀ ਜ਼ਬਰਦਸਤ ਟੱਕਰ, ਬੱਸ ਕੰਡਕਟਰ ਦੀ ਮੌਤ

ਦੋਰਾਹਾ ਨੇੜੇ PRTC ਬੱਸ ਤੇ ਟਰੱਕ ਦੀ ਜ਼ਬਰਦਸਤ ਟੱਕਰ, ਬੱਸ ਕੰਡਕਟਰ ਦੀ ਮੌਤ

ਸੜਕਾਂ ‘ਤੇ ਹੂਟਰ ਵਜਾਉਣ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਪੁਲਿਸ ਵੱਲੋਂ ਸਿੱਧੇ ਤੌਰ ‘ਤੇ ਐਕਸ਼ਨ ਕੀਤਾ ਜਾ ਰਿਹਾ ਹੈ। ਜਿਹੜੇ ਲੋਕ ਗੱਡੀਆਂ ਵਿਚ ਹੂਟਰ ਵਜਾਉਂਦੇ ਹਨ, ਸੜਕਾਂ ‘ਤੇ ਹੁੜਦੰਗ ਮਚਾਉਂਦੇ ਹਨ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਸੜਕਾਂ ‘ਤੇ ਸਾਊਂਡ ਪ੍ਰਦੂਸ਼ਣ ਵਧ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਹੂਟਰ ਵਜਾਉਣ ਵਾਲਿਆਂ ਖਿਲਾਫ ਸ਼ਿਕੰਜਾ ਕੱਸਿਆ ਜਾਵੇਗਾ। ਇਸੇ ਤਹਿਤ ਖੰਨਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਵਾਹਨਾਂ ‘ਤੇ ਲੱਗੇ ਪ੍ਰੈਸ਼ਰ ਹਾਰਨ ਉਤਾਰ ਦਿੱਤੇ ਗਏ ਹਨ ਤੇ ਉਨ੍ਹਾਂ ਨੂੰ ਨਸ਼ਟ ਕੀਤਾ ਗਿਆ ਹੈ। ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਕਿਸੇ ਬੱਸ, ਟਰੱਕ ਜਾਂ ਵਪਾਰਕ ਵਾਹਨ ‘ਤੇ ਪ੍ਰੈਸ਼ਰ ਹਾਰਨ ਲਗਾਏ ਜਾਂਦੇ ਹਨ ਤਾਂ ਉਨ੍ਹਾਂ ਖਿਲਾਫ ਐਕਸ਼ਨ ਲਿਆ ਜਾਵੇਗਾ। ਟ੍ਰੈਫਿਕ ਪੁਲਿਸ ਅਧਿਕਾਰੀ ਦੀ ਟੀਮ ਮੁਸਤੈਦੀ ਕਰਦੇ ਹੋਏ ਦਿਖ ਰਹੀ ਹੈ।

ਇਸ ਮੌਕੇ ਹਰਪਿੰਦਰ ਕੌਰ SP ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਪ੍ਰੈੱਸ਼ਰ ਹਾਰਨਾਂ ਕਰਕੇ ਸੜਕਾਂ ‘ਤੇ ਕਈ ਬਜ਼ੁਰਗ ਜਾਂ ਮਰੀਜ਼ ਹੁੰਦੇ ਹਨ, ਦੋਪਹੀਆ ਵਾਹਨ ਚਾਲਕਾਂ ਦਾ ਧਿਆਨ ਭਟਕਦਾ ਹੈ ਜਿਸ ਕਰਕੇ ਹਾਦਸੇ ਵਾਪਰਦੇ ਹਨ, ਇਸੇ ਕਰਕੇ ਖੰਨਾ ਪੁਲਿਸ ਵੱਲੋਂ ਸੈਂਕੜੇ ਪ੍ਰੈਸ਼ਰ ਹਾਰਨ ਉਤਾਰੇ ਜਾਂਦੇ ਹਨ ਤੇ ਉਨ੍ਹਾਂ ਨੂੰ ਮੌਕੇ ‘ਤੇ ਨਸ਼ਟ ਕੀਤਾ ਗਿਆ ਹੈ।