ਪੰਜਾਬ ਵਿਚ ਭਾਜਪਾ ਨੇ 117 ਵਿਧਾਨ ਸਭਾ ਹਲਕਿਆਂ ''ਚ ਕੀਤੀਆਂ ਨਿਯੁਕਤੀਆਂ

ਪੰਜਾਬ ਵਿਚ ਭਾਜਪਾ ਨੇ 117 ਵਿਧਾਨ ਸਭਾ ਹਲਕਿਆਂ ''ਚ ਕੀਤੀਆਂ ਨਿਯੁਕਤੀਆਂ

ਪੰਜਾਬ ਵਿਚ ਭਾਜਪਾ ਨੇ 117 ਵਿਧਾਨ ਸਭਾ ਹਲਕਿਆਂ 'ਚ ਕੀਤੀਆਂ ਨਿਯੁਕਤੀਆਂਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਆਉਣ ਵਾਲੇ ਸਮੇਂ ਵਿਚ ਮੋਗਾ ਵਿਚ ਪ੍ਰਸਤਾਵਿਤ ਸੂਬਾ ਪੱਧਰੀ ਰੈਲੀ ਨੂੰ ਲੈ ਕੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਰੈਲੀ ਦੀ ਸਫਲਤਾ ਲਈ ਪਾਰਟੀ ਵੱਲੋਂ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਲਈ 'ਪ੍ਰਦੇਸ਼ ਰੈਲੀ ਵਿਧਾਨ ਸਭਾ ਇੰਚਾਰਜ' ਨਿਯੁਕਤ ਕੀਤੇ ਗਏ ਹਨ। ਇਸ ਸੂਚੀ ਵਿਚ ਕਈ ਦਿੱਗਜ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਜਾਰੀ ਹੋਈ ਸੂਚੀ ਮੁਤਾਬਕ ਗਿੱਦੜਬਾਹਾ ਹਲਕੇ ਲਈ ਮਨਪ੍ਰੀਤ ਸਿੰਘ ਬਾਦਲ ਨੂੰ ਇੰਚਾਰਜ ਲਗਾਇਆ ਗਿਆ ਹੈ। ਖਬਰ ਵਿਚ ਇੰਚਾਰਜਾਂ ਦੀ ਪੂਰੀ ਲਿਸਟ ਦੇਖੀ ਜਾ ਸਕਦੀ ਹੈ। 

                                      Image

                                      Image 

                                      Image

                                      Image

ਪਟਿਆਲਾ ਤੋਂ ਬੀਬਾ ਜੈ ਇੰਦਰ ਕੌਰ ਅਤੇ ਪਟਿਆਲਾ ਦਿਹਾਤੀ ਲਈ ਸਤਵੀਰ ਸਿੰਘ ਖੱਟੜਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਤਲਵੰਡੀ ਸਾਬੋ ਤੋਂ ਪਰਮਪਾਲ ਕੌਰ ਮਲੂਕਾ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜਦਕਿ ਜਲੰਧਰ ਪੱਛਮੀ ਤੋਂ ਸ਼ੀਤਲ ਅੰਗੁਰਾਲ ਅਤੇ ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ ਨੂੰ ਇੰਚਾਰਜ ਬਣਾਇਆ ਗਿਆ ਹੈ। ਅੰਮ੍ਰਿਤਸਰ ਉੱਤਰੀ ਲਈ ਸੁਖਮਿੰਦਰ ਸਿੰਘ ਪਿੰਟੂ ਅਤੇ ਕਾਦੀਆਂ ਲਈ ਫਤਿਹ ਜੰਗ ਸਿੰਘ ਬਾਜਵਾ ਦੇ ਨਾਮ ਸ਼ਾਮਲ ਹਨ। ਸੂਚੀ ਅਨੁਸਾਰ ਹਲਕਾ ਸੁਜਾਨਪੁਰ ਤੋਂ ਦਿਨੇਸ਼ ਸਿੰਘ ਬੱਬੂ ਅਤੇ ਹਲਕਾ ਸ਼ੁਤਰਾਣਾ ਤੋਂ ਨਰਾਇਣ ਸਿੰਘ ਨਰਸੋਤ ਨੂੰ ਇੰਚਾਰਜ ਲਗਾ ਕੇ ਪੂਰੇ ਪੰਜਾਬ ਨੂੰ ਕਵਰ ਕੀਤਾ ਗਿਆ ਹੈ। ਇਹ ਨਿਯੁਕਤੀਆਂ ਦਰਸਾਉਂਦੀਆਂ ਹਨ ਕਿ ਪਾਰਟੀ ਇਸ ਰੈਲੀ ਰਾਹੀਂ ਸੂਬੇ ਵਿਚ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਪੂਰੀ ਤਿਆਰੀ ਵਿਚ ਹੈ।