ਕਾਰੋਬਾਰੀ ਨੇ 29.70 ਲੱਖ ਰੁਪਏ ਦੀ ਠੱਗੀ ਦੀ ਦਿੱਤੀ ਸ਼ਿਕਾਇਤ

ਕਾਰੋਬਾਰੀ ਨੇ 29.70 ਲੱਖ ਰੁਪਏ ਦੀ ਠੱਗੀ ਦੀ ਦਿੱਤੀ ਸ਼ਿਕਾਇਤ

ਥਾਣਾ ਸਲੇਮ ਟਾਬਰੀ ਦੀ ਪੁਲਸ ਨੇ 29 ਲੱਖ 70 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਇਕ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਥਾਣੇਦਾਰ ਜਿੰਦਰ ਲਾਲ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਸੰਦੀਪ ਗੁਪਤਾ ਵਾਸੀ ਦਾਣਾ ਮੰਡੀ ਬਹਾਦੁਰਕੇ ਰੋਡ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਕੱਪੜੇ ਦੀ ਫੈਕਟਰੀ ਤੋਂ ਸੂਰਜ ਮਿਗਲਾਨੀ ਪੁੱਤਰ ਮੰਗਤਰਾਮ ਮਿਗਲਾਨੀ ਵਾਸੀ ਵਿਸ਼ਨੂਪੁਰੀ ਗਾਂਧੀ ਨਗਰ ਨੇ 29 ਲੱਖ 70 ਹਜ਼ਾਰ ਦਾ ਕੱਪੜਾ ਖਰੀਦਿਆ ਸੀ । 

ਇਸ ਮਗਰੋਂ ਸੂਰਜ ਮਿਗਲਾਨੀ ਨੇ ਉਸ ਨੂੰ ਰਕਮ ਵਾਪਸ ਨਾ ਦੇ ਕੇ ਉਸ ਨਾਲ ਧੋਖਾਧੜੀ ਕੀਤੀ ਗਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ਦੀ ਜਾਂਚ ਕਰਨ ਮਗਰੋਂ ਮੁਲਜ਼ਮ ਸੂਰਜ ਮਿਗਲਾਨੀ ਦੇ ਖ਼ਿਲਾਫ਼ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਹੈ।