ਸਪੈਸ਼ਲ ਸੈਸ਼ਨ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ, 11 ਅਪ੍ਰੈਲ ਨੂੰ CM ਰਿਹਾਇਸ਼ ‘ਤੇ ਹੋਵੇਗੀ ਬੈਠਕ

ਸਪੈਸ਼ਲ ਸੈਸ਼ਨ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ, 11 ਅਪ੍ਰੈਲ ਨੂੰ CM ਰਿਹਾਇਸ਼ ‘ਤੇ ਹੋਵੇਗੀ ਬੈਠਕ

ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਤੋਂ ਪਹਿਲਾਂ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ। 11 ਅਪ੍ਰੈਲ ਨੂੰ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਵੇਗੀ। ਇਹ ਬੈਠਕ ਬਾਅਦ ਦੁਪਹਿਰ 03:00 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼, ਕੋਠੀ ਨੰ: 45, ਸੈਕਟਰ-2, ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਦਾ ਅਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। ਪਰ ਇਸ ਮੀਟਿੰਗ ਵਿੱਚ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਾਦਵਰੀ ਤੇ ਸੈਸ਼ਨ ਸਬੰਧੀ ਚਰਚਾ ਹੋਣ ਦੀ ਸੰਭਾਵਨਾ ਹੈ।

Image