ਕਾਂਗਰਸ ਦਾ ਮੁੱਖ ਚਿਹਰਾ ਪੰਜਾਬ ''ਚ ਕੌਣ ਹੋਵੇਗਾ , ਬਘੇਲ ਨੇ ਸਥਿਤੀ ਸਾਫ ਕੀਤੀ 

ਕਾਂਗਰਸ ਦਾ ਮੁੱਖ ਚਿਹਰਾ ਪੰਜਾਬ ''ਚ ਕੌਣ ਹੋਵੇਗਾ , ਬਘੇਲ ਨੇ ਸਥਿਤੀ ਸਾਫ ਕੀਤੀ 

ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ-ਕਲੇਸ਼ ਵਿਚਾਲੇ ਭੂਪੇਸ਼ ਬਘੇਲ ਨੇ ਇਹ ਸਾਫ ਕਰ ਦਿੱਤਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਕਿਹੜੇ ਚਿਹਰੇ ਨੂੰ ਮੁੱਖ ਰੱਖ ਕੇ ਲੜੀਆਂ ਜਾਣਗੀਆ। ਭੂਪੇਸ਼ ਬਘੇਲ ਨੇ ਆਖਿਆ ਹੈ ਕਿ ਪੰਜਾਬ ਦੀ ਜਨਤਾ ਦੇ ਮੰਨ ਵਿਚ ਕਾਂਗਰਸ ਪ੍ਰਤੀ ਕੋਈ ਕਿੰਤੂ-ਪ੍ਰੰਤੂ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੋਟਰ ਲੋਕ ਸਭਾ ਚੋਣਾਂ ਵਾਂਗ ਵਿਧਾਨ ਸਭਾ ਚੋਣਾਂ ਵਿਚ ਵੀ ਰਾਹੁਲ ਗਾਂਧੀ 'ਤੇ ਭਰੋਸਾ ਕਰ ਰਹੇ ਹਨ। ਬਘੇਲ ਨੇ ਸਾਫ ਆਖਿਆ ਹੈ ਕਿ ਪੰਜਾਬ ਵਿਚ ਕਾਂਗਰਸ ਦਾ ਇਕੋ-ਇਕ ਚਿਹਰਾ ਹੈ ਤੇ ਉਹ ਰਾਹੁਲ ਗਾਂਧੀ ਹਨ। ਰਾਹੁਲ ਗਾਂਧੀ ਦੇ ਚਿਹਰੇ ਉਪਰ ਹੀ ਪੰਜਾਬ ਦੀਆਂ ਚੋਣਾਂ ਲੜੀਆਂ ਜਾਣਗੀਆਂ।

ਹਾਲਾਂਕਿ ਪੰਜਾਬ ਕਾਂਗਰਸ ਵਿਚ ਮੁੱਖ ਚਿਹਰੇ ਨੂੰ ਲੈ ਕੇ ਹੀ ਵਿਵਾਦ ਚੱਲ ਰਿਹਾ ਹੈ। ਇਕ ਪਾਸੇ ਜਿੱਥੇ ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਦੇ ਅਹੁਦੇ 'ਤੇ ਬਰਕਰਾਰ ਰੱਖਿਆ ਹੈ, ਉਥੇ ਹੀ ਦੂਜੇ ਪਾਸੇ ਚੰਨੀ ਧੜੇ ਨੇ ਖੁੱਲ੍ਹ ਕੇ ਇਸ ਦਾ ਵਿਰੋਧ ਕਰਦਿਆਂ ਇਥੋਂ ਤੱਕ ਆਖ ਦਿੱਤਾ ਕਿ ਉਨ੍ਹਾਂ ਨੂੰ ਕਮਜ਼ੋਰ ਨਮਾਇੰਦਗੀ ਦੀ ਲੋੜ ਨਹੀਂ ਹੈ। ਇਸ ਸਭ ਵਿਚਾਲੇ ਹਾਈਕਮਾਂਡ ਨੇ ਪਾਰਟੀ ਦੇ ਵਿਵਾਦ ਨੂੰ ਇਹ ਆਖ ਕੇ ਠੱਲ੍ਹਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੀਆਂ ਚੋਣਾਂ ਸਿਰਫ ਤੇ ਸਿਰਫ ਰਾਹੁਲ ਗਾਂਧੀ ਦੇ ਚਿਹਰੇ ਉਪਰ ਹੀ ਲੜੀਆਂ ਜਾਣਗੀਆਂ।