ਪੰਜਾਬ ''ਚ ਪਿਓ ਦੀ ਰਿਵਾਲਵਰ ਨਾਲ ਗੋਲ਼ੀ ਲੱਗਣ ਕਾਰਣ 10 ਸਾਲਾ ਧੀ ਦੀ ਹੋਈ ਮੌਤ

ਪੰਜਾਬ ''ਚ ਪਿਓ ਦੀ ਰਿਵਾਲਵਰ ਨਾਲ ਗੋਲ਼ੀ ਲੱਗਣ ਕਾਰਣ 10 ਸਾਲਾ ਧੀ ਦੀ ਹੋਈ ਮੌਤ

ਮੋਗਾ ਦੇ ਪਿੰਡ ਲੰਡੇ ਕੇ ਵਿਖੇ ਦੇਰ ਰਾਤ ਦਸ ਸਾਲਾ ਲੜਕੀ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ।  ਦੱਸਿਆ ਜਾ ਰਿਹਾ ਹੈ ਕਿ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਲੜਕੀ ਦੇ ਗੋਲ਼ੀ ਲੱਗੀ ਹੈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਅਧਿਕਾਰੀਆਂ ਵੱਲੋਂ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲੜਕੀ ਦੀ ਮੌਤ ਸਬੰਧੀ ਉਸ ਦੇ ਪਿਤਾ ਨੇ ਸਾਰੀ ਜਾਣਕਾਰੀ ਦਿੱਤੀ।

ਉਸਨੇ ਦੱਸਿਆ ਕਿ ਉਹ ਰਾਤ ਕੰਮ ਤੋਂ ਵਾਪਸ ਆਇਆ ਸੀ ਅਤੇ ਅਲਮਾਰੀ ਵਿਚ ਰਿਵਾਲਵਰ ਉਸੇ ਤਰ੍ਹਾਂ ਰੱਖ ਦਿੱਤੀ ਅਤੇ ਤਾਲ਼ਾ ਲਗਾਉਣਾ ਭੁੱਲ ਗਿਆ। ਸਵੇਰੇ ਲੜਕੀ ਨੇ ਰਿਵਾਲਵਰ ਕੱਢ ਲਿਆ ਅਤੇ ਖੇਡਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਅਚਾਨਕ ਰਿਵਾਲਵਰ ਵਿੱਚੋਂ ਗੋਲੀ ਚੱਲ ਗਈ। ਜੋ ਉਸ ਦੀ ਧੀ ਦੇ ਲੱਗੀ ਅਤੇ ਉਸ ਦੀ ਮੌਤ ਹੋ ਗਈ। ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।