ਪੰਜਾਬ ਪੁਲਸ ਦੇ ਅਫ਼ਸਰਾਂ ਨਾਲ ਵਾਪਰਿਆ ਹਾਦਸਾ, ਅੱਗ ''ਚ ਝੁਲਸੇ SP ਤੇ DSP

ਪੰਜਾਬ ਪੁਲਸ ਦੇ ਅਫ਼ਸਰਾਂ ਨਾਲ ਵਾਪਰਿਆ ਹਾਦਸਾ, ਅੱਗ ''ਚ ਝੁਲਸੇ SP ਤੇ DSP

ਅੰਮ੍ਰਿਤਸਰ ਵਿਖੇ ਪੰਜਾਬ ਪੁਲਸ ਦੇ ਦੋ ਅਫਸਰਾਂ ਨਾਲ ਖ਼ਤਰਨਾਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਪੁਲਸ ਦੇ ਦੋ ਅਫਸਰ ਅੱਗ ਦੀ ਲਪੇਟ ਵਿਚ ਆਉਣ ਕਾਰਣ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਖੰਨਾ ਪੁਲਸ ਦੇ ਡੀ. ਐੱਸ. ਪੀ. ਸੁੱਖਅੰਮ੍ਰਿਤ ਅਤੇ ਐੱਸ. ਪੀ. ਤਰੁਣਪ੍ਰੀਤ ਨਾਲ ਪੇਪਰ ਮਿਲ ਵਿਚ ਨਸ਼ੀਲੇ ਪਦਾਰਥਾਂ ਨੂੰ ਅਗਨ ਭੇਂਟ ਕੀਤੇ ਜਾਣ ਦੌਰਾਨ ਇਹ ਹਾਦਸਾ ਵਾਪਰ ਗਿਆ। ਜਿਸ ਵਿਚ ਦੋਵੇਂ ਪੁਲਸ ਅਫ਼ਸਰ ਅੱਗ ਦੀ ਲਪੇਟ ਵਿਚ ਆ ਕੇ ਗੰਭੀਰ ਜ਼ਖਮੀ ਹੋ ਗਏ। ਹੁਣ ਤਕ ਦੀ ਜਾਣਕਾਰੀ ਅਨੁਸਾਰ ਦੋਵਾਂ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।