ਪੰਜਾਬ ''ਚ ਅਕਾਲੀ ਦਲ ਚੱਲ ਰਹੇ ਕਲੇਸ਼ ਦਰਮਿਆਨ ਸੋਸ਼ਲ ਮੀਡੀਆ ਪੋਸਟ ਕਰਕੇ ਮਨਪ੍ਰੀਤ ਨੇ ਕੀਤਾ ਵੱਡਾ ਧਮਾਕਾ

ਪੰਜਾਬ ''ਚ ਅਕਾਲੀ ਦਲ ਚੱਲ ਰਹੇ ਕਲੇਸ਼ ਦਰਮਿਆਨ ਸੋਸ਼ਲ ਮੀਡੀਆ ਪੋਸਟ ਕਰਕੇ ਮਨਪ੍ਰੀਤ ਨੇ ਕੀਤਾ ਵੱਡਾ ਧਮਾਕਾ

ਅਕਾਲੀ ਦਲ ਵਿਚ ਚੱਲ ਰਹੇ ਕਲੇਸ਼ ਦਰਮਿਆਨ ਮਨਪ੍ਰੀਤ ਇਆਲੀ ਨੇ ਵੱਡਾ ਧਮਾਕਾ ਕੀਤਾ ਹੈ। ਮਨਪ੍ਰੀਤ ਨੇ ਆਖਿਆ ਹੈ ਕਿ ਪਾਰਟੀ ਨੇ ਉਨ੍ਹਾਂ ਦੀ ਰਾਜਸਥਾਨ ਭਰਤੀ ਲਈ ਡਿਊਟੀ ਲਗਾਈ ਗਈ ਹੈ ਜਦਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਉਨ੍ਹਾਂ ਨੂੰ ਅਕਾਲੀ ਦਲ ਵਿਚ ਨਵੀਂ ਭਰਤੀ ਲਈ ਬਣਾਈ ਗਈ ਸੱਤ ਮੈਂਬਰੀ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ। ਹੁਣ ਉਹ ਜਥੇਦਾਰ ਸਾਹਿਬ ਦੇ ਅਗਲੇ ਹੁਕਮਾਂ ਦੀ ਉਡੀਕ ਵਿਚ ਹਨ। ਦਰਅਸਲ ਮਨਪ੍ਰੀਤ ਇਆਲੀ ਨੇ ਫੇਸਬੁੱਕ 'ਤੇ ਪੋਸਟ ਕਰਦਿਆਂ ਲਿਖਿਆ ਕਿ 'ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ'। ਹਰ ਸਿੱਖ ਲਈ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਅਸਥਾਨ ਸ੍ਰੀ ਅਕਾਲ ਤਖ਼ਤ ਸਰਵਉੱਚ ਹੈ ਅਤੇ ਮੈਂ ਪੂਰਨ ਤੌਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹਾਂ। 

2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਜਥੇਦਾਰ ਸਹਿਬਾਨਾਂ ਵਲੋਂ ਜੋ ਹੁਕਮਨਾਮਾ ਸੁਣਾਇਆ ਗਿਆ ਸੀ ਉਹ ਇੰਨ-ਬਿਨ ਲਾਗੂ ਹੋਣਾ ਚਾਹੀਦਾ ਹੈ ਅਤੇ ਦਾਸ ਨੂੰ ਜੋ ਸੱਤ ਮੈਂਬਰੀ ਕਮੇਟੀ ਵਿਚ ਮੈਂਬਰ ਬਣਾਇਆ ਗਿਆ ਸੀ ਉਸ ਲਈ ਅਸੀਂ ਸਿੰਘ ਸਾਹਿਬ ਜੱਥੇਦਾਰ ਸਹਿਬਾਨਾਂ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਪਰ ਦੋ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਲੋਂ ਦਾਸ ਦੀ ਡਿਊਟੀ ਰਾਜਸਥਾਨ ਭਰਤੀ ਲਈ ਲਗਾਈ ਗਈ ਹੈ, ਉਸ ਬਾਰੇ ਅਸੀਂ ਜਥੇਦਾਰ ਸਾਹਿਬ ਜੀ ਦੇ ਆਦੇਸ਼ ਹਾਸਿਲ ਕਰਕੇ ਜੋ ਹੁਕਮ ਸਾਨੂੰ ਜਥੇਦਾਰ ਸਾਹਿਬ ਵਲੋਂ ਹੋਵੇਗਾ ਉਸ ਦੀ ਅਸੀਂ ਪੂਰਨ ਤੌਰ 'ਤੇ ਪਾਲਣਾ ਕਰਾਂਗੇ।