ਪੰਜਾਬਣ ਨੇ ਇਟਲੀ ਵਿਚ ਗੱਡੇ ਝੰਡੇ, 100 ''ਚੋਂ 100 ਅੰਕ ਲੈ ਕੇ ਹਾਸਲ ਕੀਤੀ ਨਰਸ ਦੀ ਡਿਗਰੀ। 

ਪੰਜਾਬਣ ਨੇ ਇਟਲੀ ਵਿਚ ਗੱਡੇ ਝੰਡੇ, 100 ''ਚੋਂ 100 ਅੰਕ ਲੈ ਕੇ ਹਾਸਲ ਕੀਤੀ ਨਰਸ ਦੀ ਡਿਗਰੀ। 

ਪੰਜਾਬੀਆਂ ਨੇ ਪੂਰੀ ਦੁਨੀਆਂ ਵਿਚ ਅਪਣੀ ਮਿਹਨਤ ਨਾਲ ਚੰਗਾ ਨਾਮਣਾ ਖਟਿਆ ਹੈ। ਮਿਹਨਤ ਨਾਲ ਪੰਜਾਬੀਆਂ ਨੇ ਹਰ ਮੁਕਾਮ ਸਰ ਕੀਤਾ ਹੈ। ਇਟਲੀ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ। ਵਖਰੀ ਭਾਸ਼ਾ ਹੋਣ ਦੇ ਬਾਵਜੂਦ ਇਟਲੀ ਵਿਚ ਵੀ ਪੰਜਾਬੀਆਂ ਨੇ ਚੰਗਾ ਮੁਕਾਮ ਹਾਸਲ ਕਰ ਲਿਆ ਹੈ। ਨਵੀ ਪੀੜ੍ਹੀ ਨੇ ਪੜ੍ਹਾਈ ਵਿਚ ਵੀ ਮੱਲਾਂ ਮਾਰੀਆਂ ਹਨ।

ਜਲੰਧਰ ਨਾਲ ਸਬੰਧਤ ਸੁਖਦੀਪ ਕੌਰ ਨੇ ਵੀ ਪੜ੍ਹਾਈ ਵਿਚ ਵੀ ਵੱਡੀ ਮੱਲ ਮਾਰਦਿਆਂ 100 ਵਿਚੋਂ 100 ਅੰਕ ਪ੍ਰਾਪਤ ਕਰ ਕੇ ਮਾਪਿਆਂ ਅਤੇ ਪੰਜਾਬ ਦਾ ਨਾਮ ਰੌਸਨ ਕੀਤਾ ਹੈ। ਪੰਜਾਬ ਦੇ ਜਲੰਧਰ ਦੇ ਪਿੰਡ  ਲੱਧੜ ਕਲਾਂ ਦੇ ਕੁਲਦੀਪ ਸਿੰਘ ਜੋ ਕਿ ਲੰਬੇ ਸਮੇਂ ਤੋਂ ਇਟਲੀ ’ਚ ਰਹਿ ਰਹੇ ਹਨ, ਦੀ 22 ਸਾਲਾ ਲੜਕੀ ਸੁਖਦੀਪ ਕੌਰ ਨੇ ਬਰੇਸ਼ੀਆ ਯੁਨੀਵਰਸਿਟੀ ’ਚੋਂ 100 ਵਿਚੋਂ 100 ਅੰਕ ਪ੍ਰਾਪਤ ਕਰ ਕੇ ਮਾਣ ਵਧਾਇਆ ਹੈ।

ਬੀਤੇ ਦਿਨ ਇਹ ਬੱਚੀ ਡਿਗਰੀ ਪ੍ਰਾਪਤ ਕਰਨ ਉਪਰੰਤ ਮਾਪਿਆਂ ਨਾਲ ਰੀਗਲ ਰੈਂਸਟੋਰੈਂਟ ਪਹੁੰਚੀ, ਜਿਸ ਦਾ ਰੀਗਲ ਰੈਂਸਟੋਰੈਂਟ ਦੇ ਮਾਲਕ ਲਖਵਿੰਦਰ ਸਿੰਘ ਡੋਗਰਾਂਵਾਲ ਨੇ ਸਨਮਾਨ ਕੀਤਾ। ਇਸ ਮੌਕੇ ਜਗਜੀਤ ਸਿੰਘ ਡੋਗਰਾਂਵਾਲ ਅਤੇ ਫ਼ਤਿਹ ਸਿੰਘ ਪ੍ਰਬੰਧਕ ਗੁਰਦੁਆਰਾ ਤੋਰੇ ਦੀ ਪਿਚਨਾਰਦੀ ਮੌਜੂਦ ਸਨ।  ਗੱਲਬਾਤ ਦੌਰਾਨ ਸੁਖਦੀਪ ਕੌਰ ਨੇ ਦਸਿਆ ਕਿ ਉਹ ਨੌਕਰੀ ਦੇ ਨਾਲ ਨਾਲ ਅਗਲੇਰੀ ਪੜ੍ਹਾਈ ਜਾਰੀ ਰੱਖ ਕੇ ਮਾਸਟਰ ਡਿਗਰੀ ਪ੍ਰਾਪਤ ਕਰੇਗੀ।