ਕੈਨੇਡਾ ਰਹਿੰਦੀ ਪਤਨੀ ਨਾਲ ਲੜਾਈ ਹੋਣ ਤੇ ਨੌਜਵਾਨ ਨੇ ਜੋ ਕੀਤਾ ਜਾਣ ਰਹਿ ਜਾਓਗੇ ਦੰਗ

ਕੈਨੇਡਾ ਰਹਿੰਦੀ ਪਤਨੀ ਨਾਲ ਲੜਾਈ ਹੋਣ ਤੇ ਨੌਜਵਾਨ ਨੇ ਜੋ ਕੀਤਾ ਜਾਣ ਰਹਿ ਜਾਓਗੇ ਦੰਗ

ਸ਼ਹਿਰ ਦੇ ਇਕ ਨੌਜਵਾਨ ਨੇ ਆਪਣੀ ਕੈਨੇਡਾ ਰਹਿੰਦੀ ਪਤਨੀ ਨਾਲ ਚੱਲ ਰਹੇ ਝਗੜੇ ਦਰਮਿਆਨ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਰਨਪ੍ਰੀਤ ਸਿੰਘ (30 ) ਦਾ ਆਪਣੀ ਕੈਨੇਡਾ ਰਹਿੰਦੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਇਸੇ ਪ੍ਰੇਸ਼ਾਨੀ ’ਚ ਉਸ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ।

ਲਾਸ਼ ਬਰਾਮਦ ਹੋਣ ਉਪਰੰਤ ਸਿਵਲ ਹਸਪਤਾਲ ਖਮਾਣੋਂ ਵਿਖੇ ਪੋਸਟਮਾਰਟਮ ਕਰਨ ਦੌਰਾਨ ਪਿਤਾ ਜਸਵਿੰਦਰ ਸਿੰਘ ਦੇ ਬਿਆਨਾਂ ’ਤੇ ਧਾਰਾ 194 ਬੀ. ਐੱਨ. ਐੱਸ. ਤਹਿਤ ਕਾਰਵਾਈ ਕੀਤੀ ਗਈ ਹੈ। ਉਸ ਦਾ ਸਸਕਾਰ ਸਥਾਨਕ ਸ਼ਮਸ਼ਾਨਘਾਟ ਵਿਖੇ ਵੱਡੀ ਗਿਣਤੀ 'ਚ ਇਕੱਤਰ ਹੋਏ ਲੋਕਾਂ ਦੀ ਹਾਜ਼ਰੀ ’ਚ ਗਮਗੀਨ ਮਾਹੌਲ ’ਚ ਕਰ ਦਿੱਤਾ ਗਿਆ। ਉਹ ਪਾਵਰਕਾਮ ਤੋਂ ਸੇਵਾਮੁਕਤ ਐੱਸ. ਡੀ. ਓ. ਜਸਵਿੰਦਰ ਸਿੰਘ ਦਾ ਪੁੱਤਰ ਸੀ।