ਪੰਜਾਬੀ ਪਰਿਵਾਰ ‘ਤੇ ਸਿਡਨੀ ‘ਚ ਦੋ ਵਾਰ ਹੋਇਆ ਹਮਲਾ, ਘਰ ਛੱਡਣ ਲਈ ਮਜ਼ਬੂਰ ਹੋਏ

 ਪੰਜਾਬੀ ਪਰਿਵਾਰ ‘ਤੇ ਸਿਡਨੀ ‘ਚ ਦੋ ਵਾਰ ਹੋਇਆ ਹਮਲਾ, ਘਰ ਛੱਡਣ ਲਈ ਮਜ਼ਬੂਰ ਹੋਏ

ਆਸਟ੍ਰੇਲੀਆ ਵਿਖੇ ਸਿਡਨੀ ਸ਼ਹਿਰ ਵਿਚ ਪੰਜਾਬੀ ਪਰਿਵਾਰ 'ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਰਦੀਪ ਕੌਰ ਨਾਂਅ ਦੀ ਮਹਿਲਾ ਸ਼ਨੀਵਾਰ  ਸ਼ਾਮ ਨੂੰ ਆਪਣੇ ਦੋ ਬੱਚਿਆਂ, ਪਤੀ ਅਤੇ ਇੱਕ ਹੋਰ ਰਿਸ਼ਤੇਦਾਰ ਨਾਲ ਬੈਠੀ ਟੀਵੀ ਵੇਖ ਰਹੀ ਸੀ, ਜਦੋਂ ਅਚਾਨਕ ਘਰ ਦੀ ਖਿੜਕੀ 'ਤੇ ਕਿਸੇ ਨੇ ਗੋਲੀ ਚਲਾ ਦਿੱਤੀ। ਜਾਨ ਬਚਾਉਣ ਲਈ ਸਾਰੇ ਹੇਠਾਂ ਝੁਕ ਗਏ।

       Image

ਇਸ ਦੌਰਾਨ ਤੁਰੰਤ ‘ਚ ਹਰਦੀਪ ਨੇ ਪੁਲਸ ਨੂੰ ਸੂਚਿਤ ਕੀਤਾ ਪਰ ਇਹ ਪਹਿਲੀ ਵਾਰ ਨਹੀਂ ਸੀ ਹੋਇਆ। ਇਸ ਤੋਂ ਦੋ ਹਫ਼ਤੇ ਪਹਿਲਾਂ ਵੀ ਇਸੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਪੁਲਸ ਮੁਤਾਬਕ ਹਮਲਾਵਰ ਗ਼ਲਤੀ ਨਾਲ ਕਿਸੇ ਹੋਰ ਦਾ ਘਰ ਸਮਝ ਕੇ ਇਸ ਘਰ ਨੂੰ ਨਿਸ਼ਾਨਾ ਬਣਾ ਰਹੇ ਹਨ। ਹਾਲਾਂਕਿ ਅਦਾਰੇ ABC ਦੀ ਖ਼ਬਰ ਮੁਤਾਬਕ ਪੁਲਸ ਕੋਲ ਅਜੇ ਹਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਮਲਾ ਇਸ ਪੰਜਾਬੀ ਪਰਿਵਾਰ ਦੇ ਬਲੈਕਟਾਊਨ ਦੀ ਵਰਜੀਨੀਆ ਸਟ੍ਰੀਟ ਸਥਿਤ ਘਰ ‘ਤੇ ਕੀਤਾ ਗਿਆ।

         Image

ਬੇਸ਼ੱਕ ਪੁਲਸ ਨੇ ਇੱਥੋਂ ਅੱਠ ਕਿੱਲੋਮੀਟਰ ਦੂਰ ਈਸਟਰਨ ਕ੍ਰੀਕ ਦੇ ਸਬਅਰਬ ਤੋਂ ਇੱਕ ਫੋਰਡ ਰੇਂਜਰ ਬਰਾਮਦ ਕੀਤੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਇਸੇ ਹਮਲੇ ਲਈ ਵਰਤੀ ਗਈ ਸੀ। ਇੱਧਰ ਹਰਦੀਪ ਦਾ ਪੂਰਾ ਪਰਿਵਾਰ ਦਹਿਸ਼ਤ 'ਚ ਹੈ। ਖ਼ਾਸਕਰ ਉਨ੍ਹਾਂ ਦਾ ਪੰਜ ਸਾਲ ਦਾ ਛੋਟਾ ਬੇਟਾ ਸਹਿਮ ਗਿਆ ਹੈ। ਪਰਿਵਾਰ ਇਸ ਘਰ ਨੂੰ ਛੱਡ ਕਿਤੇ ਹੋਰ ਜਾਣ ਲਈ ਮਜ਼ਬੂਰ ਹੋ ਗਿਆ ਹੈ।