ਸਿੱਧੂ ਦੀ ਮੌਤ ''ਤੇ ਮਨਕੀਰਤ ਨੇ ਖੁੱਲ੍ਹ ਕੇ ਕੀਤੀ ਗੱਲ, ਦੱਸਿਆ ਮੂਸੇਵਾਲਾ ਦੇ ਮਾਪਿਆ ਨੂੰ ਕਿਉਂ ਨਹੀਂ ਮਿਲਿਆ। 

 ਸਿੱਧੂ ਦੀ ਮੌਤ ''ਤੇ ਮਨਕੀਰਤ ਨੇ ਖੁੱਲ੍ਹ ਕੇ ਕੀਤੀ ਗੱਲ, ਦੱਸਿਆ ਮੂਸੇਵਾਲਾ ਦੇ ਮਾਪਿਆ ਨੂੰ ਕਿਉਂ ਨਹੀਂ ਮਿਲਿਆ। 

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਪੰਜਾਬੀ ਇੰਡਸਟਰੀ ਲਈ ਬਹੁਤ ਵੱਡਾ ਝਟਕਾ ਸੀ। ਸਿੱਧੂ ਦੇ ਚਾਹੁਣ ਵਾਲੇ ਹੁਣ ਤੱਕ ਉਸ ਨੂੰ ਨਹੀਂ ਭੁੱਲਾ ਸਕੇ। ਇੰਡਸਟਰੀ ‘ਚ ਸ਼ਾਇਦ ਹੀ ਕੋਈ ਅਜਿਹਾ ਕਲਾਕਾਰ ਹੋਵੇਗਾ, ਜੋ ਮੂਸੇਵਾਲਾ  ਦੀ ਮੌਤ 'ਤੇ ਦੁੱਖ ਪ੍ਰਗਟਾਉਣ ਲਈ ਉਸ ਦੇ ਮਾਪਿਆਂ ਨੂੰ ਨਹੀਂ ਮਿਲਿਆ ਹੋਵੇਗਾ ਪਰ ਇੱਕ ਅਜਿਹਾ ਗਾਇਕ ਹੈ, ਜਿਸ ਨੇ ਸਿੱਧੂ ਦੀ ਮੌਤ ਤੋਂ ਬਾਅਦ ਕਦੇ ਵੀ ਉਸ ਦੇ ਮਾਪਿਆਂ ਨਾਲ ਗੱਲ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਮਿਲਿਆ। 

                                              Image

ਮਨਕੀਰਤ ਔਲਖ ਨੇ ਇਕ ਨਿੱਜੀ ਚੈਨਲ ਨੂੰ ਬੀਤੇ ਕੁਝ ਪਹਿਲਾ ਹੀ ਇੰਟਰਵਿਊ ਦਿੱਤਾ, ਜਿਸ 'ਚ ਉਨ੍ਹਾਂ ਨੇ ਮੂਸਾ ਪਿੰਡ ਨਾ ਜਾਣ ਦੀ ਅਸਲੀ ਵਜ੍ਹਾ ਦੱਸੀ। ਇਸ ਦੌਰਾਨ ਮਨਕੀਰਤ ਨੇ ਖੁੱਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਵੇਂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਦੀ ਜ਼ਿੰਦਗੀ ਬਦਲ ਗਈ। 

                                                        Image
ਮਨਕੀਰਤ ਦਾ ਕਹਿਣਾ ਹੈ ਕਿ ਜਦੋਂ ਸਿੱਧੂ ਦੀ ਮੌਤ ਹੋਈ ਤਾਂ ਉਸ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ। ਇਸ ਤੋਂ ਵੀ ਜ਼ਿਆਦਾ ਦੁੱਖ ਦੀ ਗੱਲ ਸੀ ਕਿ ਸ਼ੱਕ ਦੀ ਸੂਈ ਮੇਰੇ ਵੱਲ ਘੁੰਮ ਗਈ।

                                                   Image

ਇੱਥੋਂ ਤੱਕ ਕਿ ਮੇਰੇ 'ਤੇ ਮੂਸੇਵਾਲਾ ਦੇ ਕਾਤਲਾਂ ਨਾਲ ਮਿਲੇ ਹੋਣ ਦੇ ਇਲਜ਼ਾਮ ਵੀ ਲੱਗੇ ਪਰ ਪੰਜਾਬ ਪੁਲਸ ਦੀ ਜਾਂਚ ਦੌਰਾਨ ਮੈਂ ਬੇਗੁਨਾਹ ਪਾਇਆ ਗਿਆ ਅਤੇ ਮੈਨੂੰ ਕਲੀਨ ਚਿੱਟ ਮਿਲ ਗਈ। ਇਸ ਤੋਂ ਅੱਗੇ ਮਨਕੀਰਤ ਔਲਖ ਨੇ ਕਿਹਾ,  ਮੈਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣਾ ਚਾਹੁੰਦਾ ਹਾਂ, ਕਿਉਂਕਿ ਉਨ੍ਹਾਂ ਨੇ ਆਪਣਾ ਇਕਲੌਤਾ ਜਵਾਨ ਪੁੱਤ ਗੁਇਆ ਹੈ। ਮੈਨੂੰ ਇਸ ਗੱਲ ਦਾ ਦਿਲੋਂ ਅਫਸੋਸ ਹੈ ਪਰ ਜਦੋਂ ਤੱਕ ਕੇਸ ਦੀ ਜਾਂਚ ਚੱਲ ਰਹੀ ਹੈ, ਮੈਂ ਮੂਸੇਵਾਲਾ ਦੇ ਪਰਿਵਾਰ ਨੂੰ ਨਹੀਂ ਮਿਲਣਾ ਚਾਹੁੰਦਾ। ਮਨਕੀਰਤ ਔਲਖ ਨੇ ਗੱਲਬਾਤ ਦੌਰਾਨ ਦੱਸਿਆ ਜਦੋਂ ਤੋਂ ਉਹ ਵਿੱਕੀ ਮਿੱਡੂਖੇੜਾ ਦੇ ਕਤਲ ਬਾਰੇ ਖੁੱਲ੍ਹ ਕੇ ਬੋਲਿਆ, ਉਦੋਂ ਤੋਂ ਹੀ ਉਹ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਿਆ। ਇਸ ਦੇ ਨਾਲ ਹੀ ਲਾਰੈਂਸ ਨਾਲ ਸਬੰਧਾਂ ਬਾਰੇ ਬੋਲਦਿਆਂ ਮਨਕੀਰਤ ਔਲਖ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਤੇ ਲਾਰੈਂਸ ਬਿਸ਼ਨੋਈ ਮੇਰੇ ਨਾਲ ਯੂਨੀਵਰਸਿਟੀ 'ਚ ਪੜ੍ਹਦੇ ਸਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਮੇਰੀਆਂ ਲਾਰੈਂਸ ਬਿਸ਼ਨੋਈ ਨਾਲ ਪੁਰਾਣੀਆਂ ਤਸਵੀਰਾਂ ਵਾਇਰਲ ਹੋਣ ਲੱਗੀਆਂ ਅਤੇ ਸ਼ੱਕ ਦੀ ਸੂਈ ਮੇਰੇ ਵੱਲ ਘੁੰਮ ਗਈ।

ਮਨਕੀਰਤ ਔਲਖ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਭਾਰਤ 'ਚ ਹੀ ਹੈ। ਉਹ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਬਰਾਊਨ ਬੁਆਏਜ਼' ਦੀ ਸ਼ੂਟਿੰਗ ਕਰ ਰਹੇ ਹਨ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।