- Updated: June 09, 2024 02:14 PM
ਨਿਊਜ਼ੀਲੈਂਡ ਵਿਚ ਵਾਪਰੇ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਈ ਪੰਜਾਬਣ ਦੀ ਇਲਾਜ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਵਾਸੀ ਪਵਨ ਕੁਮਾਰ ਜੇਠੀ ਦੀ ਨੂੰਹ ਰਮਨ ਜੇਠੀ (35) ਪਤਨੀ ਗੋਰਵ ਜੇਠੀ ਬੀਤੇ ਦਿਨੀਂ ਨਿਊਜ਼ੀਲੈਂਡ ਵਿਖੇ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਣ ਉਪਰੰਤ ਇਲਾਜ ਅਧੀਨ ਸੀ।
ਬੀਤੇ ਦਿਨੀਂ ਹੀ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ, ਜਿਸ ਮਗਰੋਂ ਪਰਿਵਾਰ ਨੇ ਉਸ ਦਾ ਨਿਊਜ਼ੀਲੈਂਡ ਵਿਚ ਹੀ ਸਸਕਾਰ ਕੀਤਾ। ਮਿਲੀ ਜਾਣਕਾਰੀ ਅਨੁਸਾਰ ਜੇਠੀ ਪਰਿਵਾਰ ਨਿਊਜ਼ੀਲੈਂਡ ਵਿਖੇ ਪੀਆਰ ਹੈ।