ਪੰਜਾਬੀ ਨੌਜਵਾਨ ਦਾ ਮਨੀਲਾ ''ਚ ਗੋਲ਼ੀਆਂ ਮਾਰ ਕੇ ਕਤਲ

ਪੰਜਾਬੀ ਨੌਜਵਾਨ ਦਾ ਮਨੀਲਾ ''ਚ ਗੋਲ਼ੀਆਂ ਮਾਰ ਕੇ ਕਤਲ

ਮਨੀਲਾ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਨੌਜਵਾਨ ਦੀ ਪਹਿਚਾਣ ਸੁਖਚੈਨ ਸਿੰਘ ਉਰਫ ਚੈਨੇ ਵਜੋਂ ਹੋਈ ਹੈ। ਪਿੰਡ ਲੰਡੇ ਦੇ ਸਾਬਕਾ ਪੰਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਕਮ ਸਿੰਘ ਸਰਾ ਦੇ ਦੋ ਲੜਕੇ ਲੱਖਾ ਅਤੇ ਸੁਖਚੈਨ ਸਿੰਘ ਉਰਫ਼ ਚੈਨਾ ਫਿਲਪੀਨਜ਼ ਵਿਚ ਰੋਜ਼ੀ ਰੋਟੀ ਲਈ ਗਏ ਸਨ। ਲੱਖਾ ਪਿਛਲੇ ਦਿਨੀਂ ਘਰ ਵਿਚ ਆਖੰਡ ਪਾਠ ਦੇ ਭੋਗ ਸਬੰਧੀ ਪਿੰਡ ਆਇਆ ਸੀ।

ਜਦਕਿ ਚੈਨਾ ਬਾਹਰ ਹੀ ਸੀ। ਚੈਨਾ ਤੇ ਲੰਡੇ ਪਿੰਡ ਦਾ ਇਕ ਹੋਰ ਲੜਕਾ ਬੀਤੀ ਦੇਰ ਰਾਤ ਮਨੀਲਾ ਵਿਚ ਘਰ ਦਾ ਸਾਮਾਨ ਖਰੀਦ ਕੇ ਵਾਪਸ ਆ ਰਹੇ ਸਨ ਤਾਂ ਹਮਲਾਵਰਾਂ ਨੇ ਚੈਨੇ ਦੇ ਸਿਰ ਵਿਚ ਕਈ ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦ ਕਿ ਦੂਜੇ ਲੜਕੇ ਦਾ ਬਚਾਅ ਹੋ ਗਿਆ।