ਰਾਘਵ ਚੱਢਾ ਬੋਲੇ- ਫਰਜ਼ੀ ਦਸਤਖ਼ਤ ਅਫ਼ਵਾਹ, BJP ਨੇ ਜਿਵੇਂ ਰਾਹੁਲ ਦੀ ਖੋਹੀ ਸੀ ਮੈਂਬਰਸ਼ਿਪ ਮੇਰੇ ਨਾਲ ਵੀ ਕਰਨਾ ਚਾਹੁੰਦੇ ਹਨ ਓਹੋ - ਜਿਹਾ

ਰਾਘਵ ਚੱਢਾ ਬੋਲੇ- ਫਰਜ਼ੀ ਦਸਤਖ਼ਤ ਅਫ਼ਵਾਹ, BJP ਨੇ ਜਿਵੇਂ ਰਾਹੁਲ ਦੀ ਖੋਹੀ ਸੀ ਮੈਂਬਰਸ਼ਿਪ ਮੇਰੇ ਨਾਲ ਵੀ ਕਰਨਾ ਚਾਹੁੰਦੇ ਹਨ ਓਹੋ - ਜਿਹਾ

ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ 'ਤੇ ਭਾਜਪਾ ਨੇ ਦਿੱਲੀ ਸੇਵਾ ਬਿੱਲ ਲਈ ਪ੍ਰਸਤਾਵ 'ਚ ਫਰਜ਼ੀ ਦਸਤਖ਼ਤ ਦਾ ਦੋਸ਼ ਲਾਇਆ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਰਾਘਵ ਚੱਢਾ ਨੇ ਫਰਜ਼ੀ ਦਸਤਖਤਾਂ ਦੇ ਮੁੱਦੇ 'ਤੇ ਪ੍ਰੈੱਸ ਕਾਨਫਰੰਸ ਕੀਤੀ। ਦਰਅਸਲ ਸੋਮਵਾਰ ਨੂੰ ਕਰੀਬ 8 ਘੰਟੇ ਦੀ ਚਰਚਾ ਮਗਰੋਂ ਰਾਜ ਸਭਾ ਵਿਚ ਵੋਟਿੰਗ ਮਗਰੋਂ ਬਿੱਲ 'ਤੇ ਮੋਹਰ  ਲੱਗ ਗਈ ਪਰ ਇਸ ਬਿੱਲ ਦੇ ਪਾਸ ਹੋਣ ਦੌਰਾਨ ਇਕ ਵੱਡਾ ਬਖੇੜਾ ਹੋ ਗਿਆ।

ਰਾਘਵ ਚੱਢਾ ਨੇ ਬਿੱਲ ਨੂੰ ਸਲੈਕਟ ਕਮੇਟੀ 'ਚ ਭੇਜੇ ਜਾਣ ਲਈ ਪ੍ਰਸਤਾਵ ਭੇਜਿਆ। ਰਾਘਵ ਚੱਢਾ 'ਤੇ ਦਿੱਲੀ ਸੇਵਾ ਬਿੱਲ ਨੂੰ ਸਲੈਕਟ ਕਮੇਟੀ ਨੂੰ ਭੇਜਣ ਲਈ ਸੰਸਦ ਮੈਂਬਰਾਂ ਨੇ ਫਰਜ਼ੀ ਦਸਤਖ਼ਤ ਕਰਨ ਦਾ ਦੋਸ਼ ਹੈ। ਰਾਘਵ ਅਤੇ ਸੰਜੇ ਸਿੰਘ ਨੇ ਰਾਹੁਲ ਗਾਂਧੀ ਵਾਂਗ ਮੈਂਬਰਸ਼ਿਪ ਖੋਹ ਲਏ ਜਾਣ ਦੀ ਸਾਜਿਸ਼ ਦਾ ਦੋਸ਼ ਲਾਇਆ। ਰਾਘਵ ਨੇ ਕਿਹਾ ਕਿ ਇਹ ਮਾੜਾ ਪ੍ਰਚਾਰ ਕੀਤਾ ਗਿਆ ਹੈ ਕਿ ਰਾਜ ਸਭਾ 'ਚ ਚੋਣ ਕਮੇਟੀ ਦੇ ਨਾਂ ਪ੍ਰਸਤਾਵਿਤ ਕਰਨ ਲਈ ਦਸਤਖ਼ਤ, ਲਿਖਤੀ ਸਹਿਮਤੀ ਲੈਣ ਦੀ ਲੋੜ ਹੁੰਦੀ ਹੈ।

ਇਸ ਬਾਬਤ ਰਾਘਵ ਚੱਢਾ ਨੇ ਭਾਜਪਾ ਦੇ ਦੋਸ਼ਾਂ ਨੂੰ ਨਿਰਾਧਾਰ ਦੱਸਦੇ ਹੋਏ ਕਿਹਾ ਕਿ ਫਰਜ਼ੀ ਦਸਤਖ਼ਤ ਦੀ ਅਫਵਾਹ ਫੈਲਾਈ ਗਈ। ਪ੍ਰਸਤਾਵ ਲਈ ਕਿਸੇ ਸੰਸਦ ਮੈਂਬਰ ਦੇ ਦਸਤਖ਼ਤ ਦੀ ਜ਼ਰੂਰਤ ਨਹੀਂ ਪੈਂਦੀ, ਇਹ ਤਾਂ ਨਿਯਮ ਹੈ। ਇਸ ਲਈ ਦਸਤਖ਼ਤ ਦੀ ਗਲਤ ਵਿਆਖਿਆ ਦਾ ਕੋਈ ਸਵਾਲ ਹੀ ਨਹੀਂ ਬਣਦਾ ਹੈ। ਹਾਲਾਂਕਿ ਸਭਾਪਤੀ ਨੇ ਵਿਸ਼ੇਸ਼ ਅਧਿਕਾਰ ਭੰਗ ਕੀਤੇ ਜਾਣ ਸਬੰਧੀ ਸ਼ਿਕਾਇਤ ਹੁਣ ਵਿਸ਼ੇਸ਼ ਅਧਿਕਾਰ ਕਮੇਟੀ ਦੇ ਹਵਾਲੇ ਕਰ ਦਿੱਤੀ ਗਈ ਹੈ। ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਲਗਾਤਾਰ ਮਾੜਾ ਪ੍ਰਚਾਰ ਕਰ ਰਹੀ ਹੈ। ਇਨ੍ਹਾਂ ਨੂੰ ਦਰਦ ਹੈ ਨੌਜਵਾਨ ਨੇਤਾ ਨੇ ਸਵਾਲ ਕਿਵੇਂ ਪੁੱਛ  ਲਿਆ। ਕੋਈ ਵੀ ਸੰਸਦ ਮੈਂਬਰ ਨਾਂ ਪ੍ਰਸਤਾਵਿਤ ਕਰ ਸਕਦਾ ਹੈ। ਭਾਜਪਾ ਨੇਤਾ ਉਹ ਕਾਗਜ਼ ਵਿਖਾਉਣ, ਜਿਸ 'ਤੇ ਦਸਤਖ਼ਤ ਹਨ। ਦਸਤਖ਼ਤ ਦੀ ਗੱਲ ਪੂਰੀ ਤਰ੍ਹਾਂ ਗਲਤ ਹੈ, ਮੈਂ ਕੋਈ ਨਿਯਮ ਨਹੀਂ ਤੋੜਿਆ।