ਰਾਹੁਲ ਗਾਂਧੀ ਰਾਏਬਰੇਲੀ ਤੋਂ ਬਣੇ ਰਹਿਣਗੇ ਸਾਂਸਦ,ਛੱਡੀ ਵਾਇਨਾਡ ਸੀਟ

ਰਾਹੁਲ ਗਾਂਧੀ ਰਾਏਬਰੇਲੀ ਤੋਂ ਬਣੇ ਰਹਿਣਗੇ ਸਾਂਸਦ,ਛੱਡੀ ਵਾਇਨਾਡ ਸੀਟ

ਜਦੋਂ ਤੋਂ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਹਨ, ਉਦੋਂ ਤੋਂ ਹੀ ਹਰ ਕਿਸੇ ਦੇ ਦਿਮਾਗ 'ਚ ਇਹੀ ਸਵਾਲ ਚੱਲ ਰਿਹਾ ਹੈ ਕਿ ਰਾਏਬਰੇਲੀ ਤੇ ਵਾਇਨਾਡ ਦੋਵਾਂ ਸੀਟਾਂ ਤੋਂ ਜਿੱਤ ਚੁੱਕੇ ਰਾਹੁਲ ਗਾਂਧੀ ਆਖ਼ਿਰ ਕਿਸ ਸੀਟ ਨੂੰ ਖ਼ੁਦ ਰੱਖਣਗੇ ਤੇ ਕਿਸ ਸੀਟ ਨੂੰ ਛੱਡਣਗੇ। ਅੱਜ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਇਸ ਬਾਰੇ ਵੱਡਾ ਐਲਾਨ ਕਰ ਦਿੱਤਾ ਹੈ ਕਿ ਰਾਹੁਲ ਗਾਂਧੀ ਰਾਏਬਰੇਲੀ ਸੀਟ ਹੀ ਰੱਖਣਗੇ ਤੇ ਵਾਇਨਾਡ ਸੀਟ ਤੋਂ ਅਸਤੀਫ਼ਾ ਦੇਣਗੇ। 

ਰਾਹੁਲ ਗਾਂਧੀ ਨੇ ਵਾਇਨਾਡ ਤੇ ਰਾਏਬਰੇਲੀ ਦੋਵਾਂ ਹਲਕਿਆਂ ਦੇ ਲੋਕਾਂ ਨੂੰ ਉਨ੍ਹਾਂ ਨੂੰ ਜਿਤਾਉਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦਿਖਾਏ ਗਏ ਇਸ ਪਿਆਰ ਲਈ ਉਹ ਉਨ੍ਹਾਂ ਦੇ ਤਹਿ ਦਿਲੋਂ ਧੰਨਵਾਦੀ ਹਨ। ਉਹ ਹੁਣ ਰਾਏਬਰੇਲੀ ਤੋਂ ਸਾਂਸਦ ਬਣੇ ਰਹਿਣਗੇ ਤੇ ਵਾਇਨਾਡ ਤੋਂ ਅਸਤੀਫ਼ਾ ਦੇ ਕੇ ਪ੍ਰਿਯੰਕਾ ਗਾਂਧੀ ਨੂੰ ਉਪ-ਚੋਣ ਲੜਾਉਣਗੇ।