- Updated: March 18, 2023 04:22 PM
ਮਸ਼ਹੂਰ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਤੇ ਪ੍ਰੋਡਿਊਸਰ ਕਰਨ ਜੌਹਰ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਕਰਨ ਜੌਹਰ ਦੇ ਬੱਚੇ ਤੇ ਉਨ੍ਹਾਂ ਦੀ ਮਾਂ ਵੀ ਮੌਜੂਦ ਸਨ।

ਦੱਸ ਦੇਈਏ ਕਿ ਕਰਨ ਜੌਹਰ ਦੀ ਮਾਂ ਹੀਰੂ ਜੌਹਰ ਦਾ ਅੱਜ 80ਵਾਂ ਜਨਮਦਿਨ ਹੈ।

ਇਸ ਮੌਕੇ ਨੂੰ ਖ਼ਾਸ ਬਣਾਉਣ ਲਈ ਉਨ੍ਹਾਂ ਨੇ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।

ਉਥੇ ਰਾਣੀ ਮੁਖਰਜੀ ਦੀ ਬੀਤੇ ਦਿਨੀਂ 17 ਮਾਰਚ ਨੂੰ ਫ਼ਿਲਮ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇਅ’ ਰਿਲੀਜ਼ ਹੋਈ ਹੈ।ਰਾਣੀ ਮੁਖਰਜੀ ਦੀ ਇਹ ਫ਼ਿਲਮ ਬੇਹੱਦ ਭਾਵੁਕ ਕਰਨ ਵਾਲੀ ਹੈ। ਆਪਣੀ ਫ਼ਿਲਮ ਦੀ ਸਫਲਤਾ ਲਈ ਰਾਣੀ ਮੁਖਰਜੀ ਨੇ ਗੁਰੂ ਘਰ ਦਾ ਆਸ਼ੀਰਵਾਦ ਲਿਆ।