- Updated: January 28, 2025 05:40 PM
ਉਪ ਮੰਡਲ ਦੀ ਉਪ ਤਹਿਸੀਲ ਸੀਤੋ ਗੁੰਨੋ ਦੇ ਪਿੰਡ 'ਚ ਇੱਕ ਨਾਬਾਲਗ ਮੁੰਡੇ ਵੱਲੋਂ ਗੁਆਂਢ 'ਚ ਰਹਿਣ ਵਾਲੀ ਸਾਢੇ ਅੱਠ ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਰਿਪੋਰਟ ਬਹਾਵਲਵਾਲਾ ਪੁਲਸ ਥਾਣੇ ਨੂੰ ਦੇ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਕੁੜੀ ਦੀ ਮਾਂ 26 ਜਨਵਰੀ ਨੂੰ ਕੰਮ ’ਤੇ ਗਈ ਹੋਈ ਸੀ, ਜਦੋਂ ਕਿ ਉਸਦਾ ਪਿਤਾ ਪੇਂਟਰ ਹੈ, ਜੋ ਕੰਮ ਲਈ ਸ਼੍ਰੀ ਗੰਗਾਨਗਰ ਗਿਆ ਹੋਇਆ ਸੀ।
ਜਦੋਂ ਕੁੜੀ ਘਰ 'ਚ ਇਕੱਲੀ ਸੀ ਤਾਂ ਕਥਿਤ ਦੋਸ਼ ਦੇ ਅਨੁਸਾਰ ਉਨ੍ਹਾਂ ਦਾ 16 ਸਾਲਾ ਗੁਆਂਢੀ ਇੱਕ ਨਾਬਾਲਗ ਮੁੰਡਾ ਘਰ ਆਇਆ। ਉਹ ਕੁੜੀ ਨੂੰ ਬਿੱਲੀ ਦੇ ਬੱਚੇ ਦਿਖਾਉਣ ਦੇ ਬਹਾਨੇ ਆਪਣੇ ਘਰ ਲੈ ਗਿਆ ਅਤੇ ਆਪਣੇ ਘਰ ਦੇ ਅੰਦਰ ਉਸ ਨਾਲ ਜਬਰ-ਜ਼ਿਨਾਹ ਕੀਤਾ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਉਕਤ ਨਾਬਾਲਗ ਮੁੰਡਾ ਪੀੜਤ ਕੁੜੀ ਨੂੰ ਖੇਤ ਵਿੱਚ ਲੈ ਗਿਆ ਅਤੇ ਉਸ ਨਾਲ 2 ਵਾਰ ਫਿਰ ਜਬਰ-ਜ਼ਿਨਾਹ ਕੀਤਾ। ਇਸ ਕਾਰਨ ਕੁੜੀ ਦੀ ਸਿਹਤ ਵਿਗੜ ਗਈ।
ਜਦੋਂ ਸ਼ਾਮ ਨੂੰ ਕੁੜੀ ਦਾ ਪਰਿਵਾਰ ਘਰ ਆਇਆ ਤਾਂ ਬੱਚੀ ਨੇ ਆਪਣੀ ਮਾਂ ਨੂੰ ਸਭ ਕੁੱਝ ਦੱਸ ਦਿੱਤਾ। ਇਸ ਤੋਂ ਬਾਅਦ ਉਸਦੇ ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਆਏ ਅਤੇ ਬਹਾਵਵਾਲਾ ਪੁਲਸ ਥਾਣੇ ਨੂੰ ਵੀ ਸੂਚਿਤ ਕੀਤਾ। ਐਮਰਜੈਂਸੀ ਵਿੱਚ ਤਾਇਨਾਤ ਡਾਕਟਰ ਵਾਣੀ ਨੇ ਕਿਹਾ ਕਿ ਬੱਚੀ ਨੇ ਕਿਹਾ ਹੈ ਕਿ ਉਸ ਨਾਲ ਤਿੰਨ ਵਾਰ ਜਬਰ-ਜ਼ਿਨਾਹ ਹੋਇਆ ਹੈ ਅਤੇ ਇਸ ਦੇ ਮੱਦੇਨਜ਼ਰ ਉਸਦੀ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਇੱਕ ਰਿਪੋਰਟ ਤਿਆਰ ਕਰਕੇ ਬਹਾਵਵਾਲਾ ਪੁਲਸ ਥਾਣੇ ਨੂੰ ਸੌਂਪੀ ਜਾਵੇਗੀ।