- Updated: June 22, 2026 01:12 PM
ਰੈਪਰ ਸੁਲਤਾਨ ਨੇ ਗੀਤਕਾਰ ਕਰਨ ਔਜਲਾ ‘ਤੇ ਕਥਿਤ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਰੈਪਰ ਸੁਲਤਾਨ ਕਹਿ ਰਿਹਾ ਹੈ ਕਿ ਕਰਨ ਔਜਲਾ ਦੇ ਘਰ ‘ਤੇ ਵੀ ਗੋਲੀਆਂ ਚੱਲੀਆਂ ਸਨ।ਇਸ ਦੇ ਨਾਲ ਹੀ ਸਿੱਧੂ ਦੀ ਮੌਤ ਦੇ ਲਈ ਵੀ ਕਰਣ ਔਜਲਾ ਨੂੰ ਜ਼ਿੰਮੇਵਾਰ ਠਹਿਰਾਇਆ। ਸੁਲਤਾਨ ਕਹਿ ਰਿਹਾ ਹੈ ਕਿ ਜੋ ਅਸੀਂ ਕਰਦੇ ਹਾਂ ਉਹ ਸ਼ਰੇਆਮ ਕਰਦੇ ਹਾਂ।
ਸੁਲਤਾਨ ਨੇ ਕਿਹਾ ਕਿ ਕਿਹਾ ਕਿ ਗੱਲ ਉਸ ਸਮੇਂ ਦੀ ਹੈ ਜਦੋਂ ਔਜਲਾ ਕੁੜਤੇ ਪਾ ਕੇ ਸ਼ੋਅ ਕਰਦਾ ਹੁੰਦਾ ਸੀ, ਉਦੋਂ ਉਹ ਵਿਦੇਸ਼ ਵਿਚ ਸੈੱਟ ਨਹੀਂ ਹੋਇਆ ਸੀ। ਉਦੋਂ ਕਰਨ ਔਜਲਾ ਸਿੱਧੂ ਮੂਸੇਵਾਲਾ ਨੂੰ ਮਰਵਾਉਣ ਲਈ ਬੰਦੇ ਲੱਭਦਾ ਸੀ ਪਰ ਫਿਰ ਸਿੱਧੂ ਨੂੰ ਸ਼ਰਧਾਂਜਲੀ ਦੇਣ ਦੇ ਲਈ ਗੀਤ ਵੀ ਕੱਢਿਆ ਸੀ । ਸੁਲਤਾਨ ਨੇ ਕਿਹਾ ਕਿ ਅਸੀਂ ਪਾਲੀਟਿਕਸ ਨਹੀਂ ਕਰਦੇ ਪਰ ਲੋਕਾਂ ਨੂੰ ਅਸਲੀਅਤ ਜਾਨਣੀ ਚਾਹੀਦੀ ਹੈ।