- Updated: July 03, 2026 06:37 PM
ਪੰਜਾਬ ਕਾਂਗਰਸ 'ਚ ਚੱਲ ਰਹੀ ਹਲਚਲ ਵਿਚਾਲੇ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸ ਦੌਰਾਨ ਬਿੱਟੂ ਨੇ ਕਿਹਾ ਕਿ ਪ੍ਰਧਾਨ ਰਾਜਾ ਵੜਿੰਗ ਦੇ ਪਿੱਛੇ ਇਕ ਵੀ ਕਾਂਗਰਸੀ ਲੀਡਰ ਨਹੀਂ ਹੈ। ਉਨ੍ਹਾਂ ਕਿਹਾ ਪੰਜਾਬ ਕਾਂਗਰਸ ਦੇ ਕਰੀਬ 20 ਵਰਕਰਾਂ ਨੇ ਰਾਹੁਲ ਗਾਂਧੀ ਵੱਲੋਂ ਜਾਰੀ ਲਿਸਟ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਇਸ ਵਿਰੋਧ 'ਚ ਕਾਂਗਰਸੀ ਲੀਡਰਾਂ ਦਾ ਕੋਈ ਕਸੂਰ ਨਹੀਂ ਹੈ, ਇਸ ਦਾ ਕਸੂਰਵਾਰ ਹਾਈਕਮਾਨ ਹੈ, ਜਿਸ ਨੇ ਲੀਡਰਸ਼ਿਪ ਦੀ ਗੱਲ ਨਹੀਂ ਸੁਣੀ।
ਰਵਨੀਤ ਬਿੱਟੂ ਨੇ ਕਿਹਾ ਰਾਹੁਲ ਗਾਂਧੀ ਜ਼ਿੱਦੀ ਹਨ, ਜਿਨ੍ਹਾਂ ਨੇ ਸਾਰੀ ਪਾਰਟੀ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਤੁਸੀਂ ਪੁੱਛਦੇ ਹੋ ਕਿ ਪਾਰਟੀ ਕਿਉਂ ਛੱਡੀ? ਉਨ੍ਹਾਂ ਕਿਹਾ ਅਸੀਂ ਪਾਰਟੀ 'ਚ ਰਹਿੰਦਿਆਂ ਕਦੇ ਵੀ ਹਾਈਕਮਾਨ ਦਾ ਵਿਰੋਧ ਨਹੀਂ ਕੀਤਾ ਸੀ। ਜਦੋਂ ਗਏ ਤਾਂ ਪਾਰਟੀ ਛੱਡ ਕੇ ਗਏ। ਉਨ੍ਹਾਂ ਕਿਹਾ ਅੱਜ ਕਾਂਗਰਸ ਦੇ ਲੀਡਰ ਖ਼ੁਦ ਦੱਸਣ ਕਿ ਪਾਰਟੀ ਬਾਰੇ ਉਨ੍ਹਾਂ ਦਾ ਕੀ ਖਿਆਲ ਹੈ।