ਪੰਜਾਬ ''ਚ  ਮੈਡੀਕਲ ਸਟੋਰ ''ਚ ਦਾਖ਼ਲ ਹੋ ਲੁਟੇਰਿਆਂ ਨੇ ਚਲਾ ''ਤੀਆਂ ਗੋਲੀਆਂ

ਪੰਜਾਬ ''ਚ  ਮੈਡੀਕਲ ਸਟੋਰ ''ਚ ਦਾਖ਼ਲ ਹੋ ਲੁਟੇਰਿਆਂ ਨੇ ਚਲਾ ''ਤੀਆਂ ਗੋਲੀਆਂ

ਜ਼ਿਲ੍ਹਾ ਤਰਨਤਾਰਨ 'ਚ ਲੁਟੇਰਿਆਂ ਤੇ ਚੋਰਾਂ ਦੇ ਹੌਂਸਲੇ ਬੁਲੰਦ ਨਜ਼ਰ ਆ ਰਹੇ ਹਨ, ਜਿਸ ਨੂੰ ਰੋਕਣ ਵਿਚ ਪੁਲਸ ਪ੍ਰਸ਼ਾਸਨ ਦੀ ਕਾਫੀ ਢਿੱਲ ਨਜ਼ਰ ਆ ਰਹੀ ਹੈ। ਇਸ ਦੀ ਇੱਕ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਥਾਣਾ ਹਰੀ ਕੇ ਅਧੀਨ ਆਉਂਦੇ ਪਿੰਡ ਪਰਿੰਗੜੀ ਵਿਖੇ ਬੀਤੇ ਕਈ ਸਾਲਾਂ ਤੋਂ ਮੈਡੀਕਲ ਸਟੋਰ ਚਲਾਉਣ ਵਾਲੇ ਕੈਮਿਸਟ ਨੂੰ ਤਿੰਨ ਹਥਿਆਰਬੰਦ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾ ਲਿਆ ਗਿਆ। ਇਸ ਸਬੰਧੀ ਸੀਸੀਟੀਵੀ ਕੈਮਰੇ ਵਿੱਚ ਸਾਰੀ ਘਟਨਾ ਕੈਦ ਹੋ ਚੁੱਕੀ ਹੈ।

ਜਾਣਕਾਰੀ ਮੁਤਾਬਕ 3 ਲੁਟੇਰੇ ਜਿਨ੍ਹਾਂ ਨੇ ਹੱਥ 'ਚ ਪਿਸਤੌਲ ਫੜੇ ਹੋਏ ਹਨ ਬੀਤੀ ਰਾਤ ਕਰੀਬ ਸਾਢੇ 7 ਵਜੇ ਪੱਟੀ ਤੋਂ ਹਰੀਕੇ ਰੋਡ ਉੱਪਰ ਮੌਜੂਦ ਪਿੰਡ ਪਰਿੰਗੜੀ ਵਿਖੇ ਸਿਮਰਨ ਮੈਡੀਕਲ ਸਟੋਰ ਦੁਕਾਨ ਅੰਦਰ ਦਾਖਲ ਹੁੰਦੇ ਹਨ ਅਤੇ ਦੁਕਾਨ ਮਾਲਕ ਸੁਖਵਿੰਦਰ ਸਿੰਘ ਪੁੱਤਰ ਬੰਤਾ ਸਿੰਘ ਨਿਵਾਸੀ ਪਰਿੰਗੜੀ ਨੂੰ ਘੇਰਾ ਪਾ ਲਿਆ।  ਜਦੋਂ ਉਨ੍ਹਾਂ ਵੱਲੋਂ ਲੁਟੇਰਿਆਂ ਦਾ ਵਿਰੋਧ ਕੀਤਾ ਗਿਆ ਤਾਂ ਇੱਕ ਲੁਟੇਰੇ ਨੇ ਉਨ੍ਹਾਂ ਦੇ ਮੱਥੇ 'ਤੇ ਪਿਸਤੌਲ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖ਼ਮੀ ਹੋ ਗਏ। 

ਮਿਲੀ ਜਾਣਕਾਰੀ ਅਨੁਸਾਰ ਲੁਟੇਰੇ ਹਥਿਆਰਾਂ ਦੀ ਨੋਕ 'ਤੇ ਜਾਣ ਸਮੇਂ ਦੁਕਾਨ ਮਾਲਕ ਪਾਸੋਂ ਕਰੀਬ 8 ਹਜ਼ਾਰ ਰੁਪਏ ਦੀ ਨਕਲੀ ਅਤੇ ਉਹਨਾਂ ਦਾ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ।  ਇਸ ਸਬੰਧੀ ਥਾਣਾ ਹਰੀਕੇ ਦੇ ਮੁਖੀ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।