ਲੁਧਿਆਣਾ ‘ਚ ਵੱਡੀ ਵਾਰਦਾਤ: ਲੁਟੇਰਿਆਂ ਨੇ ਕੁਲੈਕਸ਼ਨ ਏਜੰਸੀ ਦੀ ਕੈਸ਼ ਵੈਨ ਨੂੰ ਬਣਾਇਆ ਨਿਸ਼ਾਨਾ,ਕਰੋੜਾਂ ਰੁਪਏ ਦੀ ਲੁੱਟ,ਜਾਂਚ ਸ਼ੁਰੂ

ਲੁਧਿਆਣਾ ‘ਚ ਵੱਡੀ ਵਾਰਦਾਤ: ਲੁਟੇਰਿਆਂ ਨੇ ਕੁਲੈਕਸ਼ਨ ਏਜੰਸੀ ਦੀ ਕੈਸ਼ ਵੈਨ ਨੂੰ ਬਣਾਇਆ ਨਿਸ਼ਾਨਾ,ਕਰੋੜਾਂ ਰੁਪਏ ਦੀ ਲੁੱਟ,ਜਾਂਚ ਸ਼ੁਰੂ

ਲੁਧਿਆਣਾ ਦੇ ਰਾਜਗੁਰੂ ਨਗਰ ਇਲਾਕੇ ਵਿੱਚ ਸ਼ਨਿਚਰਵਾਰ ਤੜਕੇ ਵੱਡੀ ਲੁੱਟ ਹੋਣ ਦੀ ਘਟਨਾ ਸਾਹਮਣੇ ਆਈ ਹੈ। ਬਦਮਾਸ਼ਾਂ ਨੇ ਏ ਟੀ ਐਮ ਵਿੱਚ ਕੈਸ਼ ਜਮ੍ਹਾ ਕਰਵਾਉਣ ਵਾਲੀ ਸਿਕਿਓਰਟੀ ਏਜੰਸੀ ਨੂੰ ਨਿਸ਼ਾਨਾ ਬਣਾਇਆ। ਦਫ਼ਤਰ ਅੰਦਰ ਦਾਖ਼ਲ ਹੋਏ ਬਦਮਾਸ਼ਾਂ ਨੇ ਮੁਲਾਜ਼ਮਾਂ ਨੂੰ ਬੰਧਕ ਬਣਾਇਆ । ਉਨ੍ਹਾਂ ਨੇ 3 ਕਰੋੜ ਰੁਪਇਆ ਦਫ਼ਤਰ ਦੇ ਅੰਦਰੋਂ ਅਤੇ ਦਫ਼ਤਰ ਦੇ ਬਿਲਕੁਲ ਬਾਹਰ ਖੜੀ ਇਕ ਵੈਨ ਲੁੱਟ ਕੇ ਫਰਾਰ ਹੋ ਗਏ। ਸੂਤਰਾਂ ਦੇ ਮੁਤਾਬਕ ਵੈਨ ਵਿੱਚ 4 ਕਰੋੜ ਰੁਪਏ ਦੀ ਨਕਦੀ ਸੀ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਮੁੱਲਾਂਪੁਰ ਦੇ ਲਾਗੇ ਵੈਨ ਖੜੀ ਕੀਤੀ ਅਤੇ ਰਫੂ ਚੱਕਰ ਹੋ ਗਏ । ਮੌਕੇ ਤੇ ਪਹੁੰਚੀ ਲੁਧਿਆਣਾ ਪੁਲਿਸ ਨੇ ਇਹ ਵਾਰਦਾਤ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ।

ਹਾਈਵੇ 'ਤੇ ਮਿਲੀ 7 ਕਰੋੜ ਦੀ ਲੁੱਟ ਕਰਨ ਵਾਲੇ ਲੁਟੇਰਿਆਂ ਦੀ ਵੈਨ
ਲੁਧਿਆਣਾ ਤੋਂ ਫਿਰੋਜ਼ਪੁਰ ਵੱਲ ਜਾਂਦੇ ਸਮੇਂ ਲੁਟੇਰੇ ਪਿੰਡ ਪੰਡੋਰੀ ਨੇੜੇ ਯੂ-ਟਰਨ ਲੈ ਕੇ ਵੈਨ ਨੂੰ ਹਾਈਵੇਅ ’ਤੇ ਛੱਡ ਕੇ ਫਰਾਰ ਹੋ ਗਏ। ਵੈਨ ਵਿੱਚੋਂ ਤਿੰਨ 12 ਬੋਰ ਦੀਆਂ ਬੰਦੂਕਾਂ ਵੀ ਮਿਲੀਆਂ, ਪਰ ਕਾਰਤੂਸ ਨਹੀਂ ਮਿਲੇ। ਲੁਟੇਰੇ ਸਾਰੀ ਨਕਦੀ ਲੈ ਕੇ ਫ਼ਰਾਰ ਹੋ ਗਏ। ਵੈਨ ਦੀ ਸੂਚਨਾ ਮਿਲਦੇ ਹੀ ਐੱਸਐਸਪੀ ਜਗਰਾਉਂ, ਡੀਐਸਪੀ ਦਾਖਾ, ਐਸਐਚਓ ਦਾਖਾ, ਲੁਧਿਆਣਾ ਸੀਆਈਏ-1 ਇੰਚਾਰਜ ਪਹੁੰਚ ਗਏ। ਫੋਰੈਂਸਿਕ ਮਾਹਿਰ ਵੀ ਜਾਂਚ ਵਿੱਚ ਲੱਗੇ ਹੋਏ ਹਨ।