ਰੋਨਾਲਡੋ ਦੇ ਚਾਰ ਗੋਲਾਂ ਨਾਲ ਅਲ ਨਸਰ ਨੇ ਅਲ ਵੇਹਦਾ ਨੂੰ ਦਿੱਤੀ ਹਾਰ। 

ਰੋਨਾਲਡੋ ਦੇ ਚਾਰ ਗੋਲਾਂ ਨਾਲ ਅਲ ਨਸਰ ਨੇ ਅਲ ਵੇਹਦਾ ਨੂੰ ਦਿੱਤੀ ਹਾਰ। 

ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਨਵੇਂ ਸਾਊਦੀ ਅਰਬੀਅਨ ਕਲੱਬ ਅਲ ਨਸਰ ਲਈ ਚਾਰ ਗੋਲ ਕੀਤੇ। ਇਸ ਨਾਲ ਹੀ ਫੁੱਟਬਾਲ ਲੀਗ ਵਿਚ ਉਨ੍ਹਾਂ ਦੇ 503 ਗੋਲ ਹੋ ਗਏ। ਆਪਣਾ 38ਵਾਂ ਜਨਮ ਦਿਨ ਮਨਾਉਣ ਤੋਂ ਚਾਰ ਦਿਨ ਬਾਅਦ ਰੋਨਾਲਡੋ ਨੇ ਅਲ ਨਸਰ ਲਈ ਦੋਵਾਂ ਅੱਧ ਵਿਚ ਦੋ-ਦੋ ਗੋਲ ਕਰ ਕੇ ਟੀਮ ਨੂੰ ਸਾਊਦੀ ਪ੍ਰਰੋ ਲੀਗ ਵਿਚ ਅਲ ਵੇਹਦਾ ਖ਼ਿਲਾਫ਼ 4-0 ਨਾਲ ਜਿੱਤ ਦਿਵਾਈ।ਪੰਜ ਵਾਰ ਦੇ ਬੈਲਨ ਡਿਓਰ ਜੇਤੂ ਤੇ ਰੀਅਲ ਮੈਡਿ੍ਡ, ਜੁਵੈਂਟਸ ਤੇ ਮਾਨਚੈਸਟਰ ਯੂਨਾਈਟਿਡ ਦੇ ਸਟਾਰ ਰਹੇ ਕ੍ਰਿਸਟੀਆਨੋ ਰੋਨਾਲਡੋ ਵਿਸ਼ਵ ਕੱਪ ਤੋਂ ਬਾਅਦ ਸਾਊਦੀ ਅਰਬ ਦੇ ਕਲੱਬ ਅਲ ਨਸਰ ਨਾਲ ਜੁੜ ਗਏ ਹਨ।

ਪੁਰਤਗਾਲ ਦੇ ਸਟਾਰ ਸਟ੍ਰਾਈਕਰ ਨੇ ਜੂਨ 2025 ਤਕ ਲਈ ਸਾਊਦੀ ਅਰਬ ਦੇ ਕਲੱਬ ਅਲ ਨਸਰ ਨਾਲ ਕਰਾਰ ਕੀਤਾ ਹੈ। ਕ੍ਰਿਸਟੀਆਨੋ ਰੋਨਾਲਡੋ ਲਈ ਕਤਰ ਵਿਸ਼ਵ ਕੱਪ ਕਾਫੀ ਨਿਰਾਸ਼ਾਜਨਕ ਰਿਹਾ ਸੀ। ਸੰਭਵ ਤੌਰ 'ਤੇ ਆਪਣਾ ਆਖ਼ਰੀ ਵਿਸ਼ਵ ਕੱਪ ਖੇਡ ਰਹੇ ਰੋਨਾਲਡੋ ਨੂੰ ਕੋਚ ਸਾਂਤੋਸ ਨੇ ਨਾਕਆਊਟ ਗੇੜ ਵਿਚ ਬੈਂਚ 'ਤੇ ਬਿਠਾ ਦਿੱਤਾ ਸੀ। ਕੁਆਰਟਰ ਫਾਈਨਲ ਵਿਚ ਮੋਰੱਕੋ ਹੱਥੋਂ ਪੁਰਤਗਾਲ ਦੀ ਹਾਰ ਤੋਂ ਬਾਅਦ ਉਹ ਰੋਂਦੇ ਹੋਏ ਮੈਦਾਨ 'ਚੋਂ ਬਾਹਰ ਗਏ ਸਨ।