60 ਤੋਂ ਵੱਧ ਮਿਜ਼ਾਈਲਾਂ ਰੂਸ ਨੇ ਯੂਕਰੇਨ ''ਤੇ ਦਾਗੀਆਂ, ਕੀਵ ''ਚ ਬਿਜਲੀ -ਪਾਣੀ  ਦੀ ਸਪਲਾਈ ਹੋਈ ਬੰਦ। 

 60 ਤੋਂ ਵੱਧ ਮਿਜ਼ਾਈਲਾਂ ਰੂਸ ਨੇ ਯੂਕਰੇਨ ''ਤੇ ਦਾਗੀਆਂ, ਕੀਵ ''ਚ ਬਿਜਲੀ -ਪਾਣੀ  ਦੀ ਸਪਲਾਈ ਹੋਈ ਬੰਦ। 

ਰੂਸੀ ਫੌਜ ਨੇ ਸ਼ੁੱਕਰਵਾਰ ਨੂੰ ਯੂਕਰੇਨ 'ਤੇ ਆਪਣੇ ਸਭ ਤੋਂ ਭਿਆਨਕ ਹਮਲਿਆਂ 'ਚ 60 ਤੋਂ ਵੱਧ ਮਿਜ਼ਾਈਲਾਂ ਦਾਗੀਆਂ। ਯੂਕਰੇਨੀ ਹਵਾਈ ਸੈਨਾ ਦੇ ਬੁਲਾਰੇ ਯੂਰੀ ਇਨਹਾਟ ਨੇ ਯੂਕਰੇਨੀ ਟੀਵੀ ਨੂੰ ਦੱਸਿਆ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਯੂਕਰੇਨੀ ਫੌਜ ਇਨ੍ਹਾਂ 'ਚੋਂ ਕਿੰਨੀਆਂ ਮਿਜ਼ਾਈਲਾਂ ਨੂੰ ਨਸ਼ਟ ਕਰਨ 'ਚ ਸਫ਼ਲ ਰਹੀ ਹੈ। ਹਾਲਾਂਕਿ, ਕੁਝ ਅਧਿਕਾਰੀਆਂ ਨੇ ਕਿਹਾ ਕਿ ਕਈ ਮਿਜ਼ਾਈਲਾਂ ਨੂੰ ਸਫ਼ਲਤਾਪੂਰਵਕ ਨਸ਼ਟ ਕਰ ਦਿੱਤਾ ਗਿਆ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਘੱਟੋ-ਘੱਟ ਚਾਰ ਸ਼ਹਿਰਾਂ 'ਚ ਧਮਾਕਿਆਂ ਦੀ ਸੂਚਨਾ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੱਧ ਯੂਕਰੇਨ 'ਚ ਇਕ ਰਿਹਾਇਸ਼ੀ ਇਮਾਰਤ 'ਤੇ ਮਿਜ਼ਾਈਲਾਂ ਸੁੱਟਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਕੀਵ ਅਤੇ ਖਾਰਕੀਵ ਦੇ ਸਭ ਤੋਂ ਵੱਡੇ ਸ਼ਹਿਰਾਂ 'ਚ ਪਾਣੀ ਅਤੇ ਬਿਜਲੀ ਦੀ ਸੇਵਾ ਬੰਦ ਹੋ ਗਈ।