ਸੰਸਦ ''ਚ ਸਾਂਸਦ ਰਾਘਵ ਚੱਢਾ ਨੇ ਕੀਤੀ ਅਪੀਲ, ਕਿਹਾ- ਪਾਕਿਸਤਾਨ ''ਚ ਸ੍ਰੀ ਨਨਕਾਣਾ ਸਾਹਿਬ ਲਈ ਸੁਰੱਖਿਅਤ ਗਲਿਆਰਾ ਬਣਾਇਆ ਜਾਵੇ

 ਸੰਸਦ ''ਚ ਸਾਂਸਦ ਰਾਘਵ ਚੱਢਾ ਨੇ ਕੀਤੀ ਅਪੀਲ, ਕਿਹਾ- ਪਾਕਿਸਤਾਨ ''ਚ ਸ੍ਰੀ ਨਨਕਾਣਾ ਸਾਹਿਬ ਲਈ ਸੁਰੱਖਿਅਤ ਗਲਿਆਰਾ ਬਣਾਇਆ ਜਾਵੇ

‘ਆਪ’ ਆਗੂ ਰਾਘਵ ਚੱਢਾ ਨੇ ਅੱਜ ਕੇਂਦਰ ਸਰਕਾਰ ਨੂੰ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਲਈ ਸੁਰੱਖਿਅਤ ਗਲਿਆਰਾ ਸਥਾਪਤ ਕਰਨ ਦੀ ਦਿਲੀ ਅਪੀਲ ਕੀਤੀ ਹੈ।

ਸ੍ਰੀ ਨਨਕਾਣਾ ਸਾਹਿਬ ਵਰਤਮਾਨ ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਥਿਤ ਹੈ। ਰਾਘਵ ਚੱਢਾ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸ਼ਾਂਤੀ, ਪਿਆਰ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਫੈਲਾਉਣ ਲਈ ਆਪਣਾ ਜੀਵਨ ਸਮਰਪਿਤ ਕੀਤਾ।

ਰਾਘਵ ਚੱਢਾ ਨੇ ਕਿਹਾ ਕਿ ਜਿਵੇਂ ਕਰਤਾਰਪੁਰ ਕੋਰੀਡੋਰ ਬਣਾਇਆ ਉਸੇ ਤਰ੍ਹਾਂ ਨਨਕਾਣਾ ਸਾਹਿਬ ਕੋਰੀਡੋਰ ਦਾ ਕੰਮ ਹੋਵੇ ਤਾਂ ਜੋ ਸੰਗਤ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਦਰਸ਼ਨ ਕਰ ਸਕੇ

ਉਨ੍ਹਾਂ ਇਸ ਸਬੰਧੀ 3 ਮੰਗਾਂ ਉਠਾਈਆਂ-
1. ਸ੍ਰੀ ਕਰਤਾਰਪੁਰ ਲਾਂਘੇ ਵਾਂਗ ਭਾਰਤ ਸਰਕਾਰ ਨੂੰ ਸ੍ਰੀ ਨਨਕਾਣਾ ਸਾਹਿਬ ਲਾਂਘੇ ਦੀ ਸਥਾਪਨਾ ਲਈ ਕੂਟਨੀਤੀ ਵਰਤਣੀ ਚਾਹੀਦੀ ਹੈ।

2. ਸ਼ਰਧਾਲੂਆਂ ਲਈ ਪਾਸਪੋਰਟ, ਵੀਜ਼ਾ ਅਤੇ ਔਖੇ ਫਾਰਮਾਂ ਦੀ ਕੋਈ ਲੋੜ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਹੀ ਸ਼ਰਧਾਲੂਆਂ ਤੋਂ ਕੋਈ ਫੀਸ ਨਹੀਂ ਲਈ ਜਾਵੇ।

3. ਅੰਮ੍ਰਿਤਸਰ (ਅਟਾਰੀ ਵਾਹਗਾ ਬਾਰਡਰ) ਤੋਂ ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਤੱਕ ਇੱਕ ਸੁਰੱਖਿਅਤ ਸੜਕ ਮਾਰਗ ਬਣਾਇਆ ਜਾਵੇ।