ਕੈਨੇਡਾ ''ਚ  2 ਬੱਚਿਆਂ ਦੀ ਪੰਜਾਬਣ ਮਾਂ ਨੇ ਦੁਨੀਆ ਨੂੰ ਕਿਹਾ ਅਲਵਿਦਾ। 

ਕੈਨੇਡਾ ''ਚ  2 ਬੱਚਿਆਂ ਦੀ ਪੰਜਾਬਣ ਮਾਂ ਨੇ ਦੁਨੀਆ ਨੂੰ ਕਿਹਾ ਅਲਵਿਦਾ। 

ਜ਼ਿਲ੍ਹਾ ਮੋਗਾ ਦੇ ਪਿੰਡ ਰੋਲੀ ਦੀ ਵਸਨੀਕ ਸਰਬਜੀਤ ਕੌਰ ਦੀ ਵਿਨੀਪੈਗ, ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਸਰਬਜੀਤ ਕੌਰ ਬੀਤੇ ਦਿਨ ਆਪਣੀ ਕਾਰ ਵਿੱਚ ਕੰਮ ਤੋਂ ਘਰ ਪਰਤ ਰਹੀ ਸੀ ਤਾਂ ਗਲਤ ਦਿਸ਼ਾ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਸਰਬਜੀਤ ਦੀ ਕਾਰ ਨੂੰ ਟੱਕਰ ਮਾਰ ਦਿੱਤੀ।

     Image

ਇਸ ਹਾਦਸੇ ਵਿੱਚ ਸਰਬਜੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ।ਮ੍ਰਿਤਕ ਸਰਬਜੀਤ ਕੌਰ ਦਾ ਮੋਗਾ ਨੇੜਲੇ ਪਿੰਡ ਰੋਲੀ ਵਿੱਚ ਵਿਆਹ ਹੋਇਆ ਸੀ ਅਤੇ ਉਹ ਆਪਣੇ 2 ਬੱਚਿਆਂ ਸਮੇਤ 2012 ਵਿੱਚ ਆਪਣੇ ਪਤੀ ਨਾਲ ਕੈਨੇਡਾ ਵਿੱਚ ਪੀ.ਆਰ. ਕਰਨ ਗਈ ਸੀ। ਇਸ ਘਟਨਾ ਨੂੰ ਲੈ ਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।