ਨਿਊਜ਼ੀਲੈਂਡ ‘ਚ ਸਤਵੰਤ ਸਿੰਘ ਦੇ ਭਤੀਜੇ ਬਲਤੇਜ ਸਿੰਘ ‘ਤੇ ਤਸਕਰੀ ਦੇ ਦੋਸ਼ ਲੱਗੇ, 22 ਸਾਲ ਕੈਦ ਦੀ ਸਜ਼ਾ ਸੁਣਾਈ ਗਈ 

ਨਿਊਜ਼ੀਲੈਂਡ ‘ਚ ਸਤਵੰਤ ਸਿੰਘ ਦੇ ਭਤੀਜੇ ਬਲਤੇਜ ਸਿੰਘ ‘ਤੇ ਤਸਕਰੀ ਦੇ ਦੋਸ਼ ਲੱਗੇ, 22 ਸਾਲ ਕੈਦ ਦੀ ਸਜ਼ਾ ਸੁਣਾਈ ਗਈ 

ਨਿਊਜ਼ੀਲੈਂਡ ਵਿਚ ਕਾਰੋਬਾਰ ਦੀ ਆੜ ਵਿਚ ਇੰਟਰਨੈਸ਼ਨਲ ਡਰੱਗ ਨੈਟਵਰਕ ਚਲਾਉਣ ਵਾਲਾ ਬਲਤੇਜ ਸਿੰਘ ਦਾ ਭਤੀਜਾ ਸਤਵੰਤ ਸਿੰਘ ਹੈ। ਬਲਤੇਜ ਆਕਲੈਂਡ ਵਿਚ ਰਹਿੰਦੇ ਹੋਏ ਉਹ ਭਾਰਤ, ਮੁੰਬਈ ਤੇ ਅਮਰੀਕਾ ਤੋਂ ਡਰੱਗ ਮੰਗਵਾਉਂਦਾ ਸੀ।

ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਹ ਮੈਥਾਮਫੇਟਾਮਾਈਨ ਵਰਗੀ ਡਰੱਗ ਨੂੰ ਨਾਰੀਅਲ ਪਾਣੀ ਦੇ ਡੱਬਿਆਂ, ਹਨੀ ਬੀਅਰ ਦੇ ਕੈਨਾਂ ਦੀਆਂ ਬੋਤਲਾਂ ਵਿਚ ਲੁਕਾ ਕੇ ਨਿਊਜ਼ੀਲੈਂਡ ਭੇਜਦਾ ਸੀ। ਇਸ ਨੈਟਵਰਕ ਦੀ ਸ਼ੁਰੂਆਤ 2021 ਵਿਚ ਹੋਈ ਸੀ। ਵੱਖ-ਵੱਖ ਦੇਸ਼ਾਂ ਤੋਂ ਫਲਾਈਟ ਤੇ ਕੰਟੇਨਰਾਂ ਜ਼ਰੀਏ ਮਾਲ ਆਕਲੈਂਡ ਪਹੁੰਚਾਇਆ ਜਾਂਦਾ ਸੀ।

                                           Image

ਜਨਵਰੀ 2023 ਵਿਚ ਜਦੋਂ ਉਸ ਨੇ ਹਜ਼ਾਰਾਂ ਡੱਬੇ ਆਪਣੀ ਕਿਰਾਏ ਦੀ ਯੂਨਿਟ ਵਿਚ ਮੰਗਵਾ ਕੇ ਖੋਲ੍ਹਣਾ ਸ਼ੁਰੂ ਕੀਤਾ ਤਾਂ ਪੁਲਿਸ ਨੇ ਛਾਪਾ ਮਾਰ ਦਿੱਤਾ। ਮੌਕੇ ਤੋਂ 700 KG. ਤੋਂ ਵੱਧ ਮੈਥਾਮਫੇਟਾਮਾਈਨ ਬਰਾਮਦ ਹੋਈ ਤੇ ਇਸ ਦੀ ਕੀਮਤ 180 ਕਰੋੜ ਰੁਪਏ ਦੱਸੀ ਜਾ ਰਹੀ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

2025 ਵਿਚ ਨਿਊਜ਼ੀਲੈਂਡ ਵਿਚ ਹਾਈਕੋਰਟ ਨੇ ਉਸ ਨੂੰ 22 ਸਾਲ ਦੀ ਸਜ਼ਾ ਸੁਣਾਈ। ਉਸ ਸਮੇਂ ਉਸ ਨੇ ਕੋਰਟ ਤੋਂ ਆਪਣੀ ਪਛਾਣ ਲੁਕਾਉਣ ਦੀ ਪਟੀਸ਼ਨ ਲਗਾ ਦਿੱਤੀ ਸੀ, ਇਹ ਕਹਿੰਦੇ ਹੋਏ ਕਿ ਨਾਂ ਸਾਹਮਣੇ ਆਉਣ ਨਾਲ ਉਸ ਦੇ ਪਰਿਵਾਰ ਨੂੰ ਖਤਰਾ ਹੋ ਸਕਦਾ ਹੈ। ਕੋਰਟ ਨੇ ਉਸ ਦੀ ਗੱਲ ਮੰਨਦੇ ਹੋਏ ਪੁਲਿਸ ਤੇ ਮੀਡੀਆ ਨੂੰ ਉਸ ਦਾ ਨਾਂ ਸਾਹਮਣੇ ਨਾ ਲਿਆਉਣ ਦੇ ਨਿਰਦੇਸ਼ ਦਿੱਤੇ ਸਨ। ਹਾਲਾਂਕਿ ਹੁਣ ਖਬਰ ਹੈ ਕਿ ਉਸ ਨੇ ਸੁਪਰੀਮ ਕੋਰਟ ਵਿਚ ਦਾਇਰ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ ਤੇ ਉਸ ਦੀ ਪਛਾਣ ਜਨਤਕ ਕਰ ਦਿੱਤੀ ਗਈ ਹੈ।