ਸੀਮਾ ਹੈਦਰ ਦੀ ਵਾਇਰਲ ਹੋਈ ਇਕ ਵੀਡੀਓ, ਪਾਕਿਸਤਾਨੀ ਯੂਟਿਊਬਰ ਨੇ ਕੀਤੇ ਦਾਅਵੇ ਦੁਬਈ ਦੇ ਹੋਟਲਾਂ ਚ ਕਰਦੀ ਰਹੀ ਹੈ ਕੰਮ! 

ਸੀਮਾ ਹੈਦਰ ਦੀ ਵਾਇਰਲ ਹੋਈ ਇਕ ਵੀਡੀਓ, ਪਾਕਿਸਤਾਨੀ ਯੂਟਿਊਬਰ ਨੇ ਕੀਤੇ ਦਾਅਵੇ ਦੁਬਈ ਦੇ ਹੋਟਲਾਂ ਚ ਕਰਦੀ ਰਹੀ ਹੈ ਕੰਮ! 

ਪਾਕਿਸਤਾਨ ਦੀ ਕਰਾਚੀ ਦੀ ਰਹਿਣ ਵਾਲੀ ਸੀਮਾ ਹੈਦਰ ਅਤੇ ਉਸਦਾ ਭਾਰਤੀ ਪ੍ਰੇਮੀ ਸਚਿਨ ਮੀਨਾ ਅਤੇ ਉਨ੍ਹਾਂ ਦਾ ਪਰਿਵਾਰ ਇਨ੍ਹੀਂ ਦਿਨੀਂ ਉੱਤਰ ਪ੍ਰਦੇਸ਼ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ (ਏਟੀਐਸ) ਦੇ ਰਡਾਰ 'ਤੇ ਹਨ। ਏਟੀਐਸ ਨੇ ਸੀਮਾ, ਸਚਿਨ ਸਮੇਤ ਉਨ੍ਹਾਂ ਨਾਲ ਜੁੜੇ ਲੋਕਾਂ ਤੋਂ ਮੰਗਲਵਾਰ ਨੂੰ ਦੂਜੇ ਦਿਨ ਪੁੱਛਗਿੱਛ ਕੀਤੀ। ਇਸ ਦੌਰਾਨ ਟਵਿੱਟਰ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸੀਮਾ ਹੈਦਰ ਬਾਲੀਵੁੱਡ ਫਿਲਮਾਂ ਦੇ ਗੀਤਾਂ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਦੁਬਈ ਦੇ ਉਸ ਕਲੱਬ ਦਾ ਹੈ, ਜਿੱਥੇ ਸੀਮਾ ਹੈਦਰ ਡਾਂਸਰ ਵਜੋਂ ਡਾਂਸ ਕਰਦੀ ਸੀ। ਹਾਲਾਂਕਿ ਇਹ ਵੀਡੀਓ ਕਿਸੇ ਕਲੱਬ ਸਗੋਂ ਕਿਸੇ ਵਿਆਹ ਸਮਾਗਮ ਦਾ ਲੱਗ ਰਿਹਾ ਹੈ।

ਪਾਕਿਸਤਾਨੀ ਯੂਟਿਊਬਰ ਸਈਦ ਬਾਸਿਤ ਅਲੀ ਪਿਛਲੇ ਕਈ ਦਿਨਾਂ ਤੋਂ ਸੀਮਾ ਹੈਦਰ ਨੂੰ ਲੈ ਕੇ ਕਈ ਵੀਡੀਓਜ਼ ਬਣਾ ਚੁੱਕੇ ਹਨ। ਸੀਮਾ ਹੈਦਰ ਦੀ ਦੋਸਤ, ਉਸ ਦੇ ਸਾਬਕਾ ਬੁਆਏਫ੍ਰੈਂਡ, ਉਸ ਦੇ ਡਾਕਟਰ ਸਮੇਤ ਬਹੁਤ ਸਾਰੇ ਅਜਿਹੇ ਲੋਕਾਂ ਦੀ ਪਾਕਿਸਤਾਨੀ ਯੂਟਿਊਬਰ ਸਈਦ ਬਾਸਿਤ ਅਲੀ ਦੁਆਰਾ ਆਪਣੇ ਚੈਨਲ 'ਤੇ ਇੰਟਰਵਿਊ ਕੀਤੀ ਗਈ ਹੈ। ਹੁਣ ਪਾਕਿਸਤਾਨੀ ਯੂਟਿਊਬਰ ਸਈਦ ਬਾਸਿਤ ਅਲੀ ਨੇ ਦਾਅਵਾ ਕੀਤਾ ਹੈ ਕਿ ਸੀਮਾ ਹੈਦਰ ਦੁਬਈ ਦੇ ਇੱਕ ਕਲੱਬ ਵਿੱਚ ਡਾਂਸਰ ਸੀ। ਟਵਿਟਰ 'ਤੇ ਵੀ ਕਈ ਲੋਕਾਂ ਨੇ ਸੀਮਾ ਹੈਦਰ ਦੇ ਡਾਂਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਇਹ ਵੀਡੀਓ ਦੁਬਈ ਦੇ ਇਕ ਕਲੱਬ 'ਚ ਡਾਂਸ ਕਰਦੀ ਸੀਮਾ ਦੀ ਹੈ।

ਵਾਇਰਲ ਵੀਡੀਓ 'ਚ ਸੀਮਾ ਹੈਦਰ ਬਾਲੀਵੁੱਡ ਗੀਤ 'ਗਲੇ ਮੇ ਲਾਲ ਟਾਈ ਔਰ ਘਰ ਮੈਂ ਏਕ ਚਾਰਪਾਈ...' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਕ ਯੂਜ਼ਰ ਨੇ ਲਿਖਿਆ, ''ਸੀਮਾ ਹੈਦਰ ਦੇ ਬਾਰੇ 'ਚ ਪਾਕਿਸਤਾਨ ਦੀ PMLN ਪਾਰਟੀ ਦੇ ਨੇਤਾ ਇਰਸ਼ਾਦ ਅਹਿਮਦ ਖਾਨ ਦਾ ਕਹਿਣਾ ਹੈ ਕਿ ਸੀਮਾ ਹੈਦਰ ਦੁਬਈ ਦੇ ਮਿਰਚੀ ਕਲੱਬ 'ਚ ਡਾਂਸਰ ਸੀ। ਉਸ ਨੇ ਉਸ ਨੂੰ ਨੱਚਦਿਆਂ ਦੇਖਿਆ ਸੀ। ਸਈਅਦ ਬਾਸਿਤ ਅਲੀ ਨੇ ਆਪਣੇ ਵੀਡੀਓ ਵਿੱਚ ਕਿਹਾ, “ਸੀਮਾ ਦੁਬਈ ਦੇ ਕਲੱਬ ਵਿੱਚ ਡਾਂਸ ਕਰਦੀ ਸੀ। ਉਹ ਇੱਕ ਆਮ ਪਾਕਿਸਤਾਨੀ ਕੁੜੀ ਦੇ ਰੂਪ ਵਿੱਚ ਦੁਬਈ ਪਹੁੰਚੀ ਸੀ, ਹੁਣ ਉਹ ਆਪਣੇ ਪਤੀ ਰਾਹੀਂ ਜਾਂ ਕਿਸੇ ਹੋਰ ਰਾਹੀਂ ਗਈ ਸੀ। ਉਹ ਚੀਜ਼ ਮਾਇਨੇ ਨਹੀਂ ਰੱਖਦੀ। ਫਿਲਹਾਲ ਉਸ ਦਾ ਪਾਕਿਸਤਾਨ ਨਾਲ ਕੋਈ ਸਬੰਧ ਨਹੀਂ ਹੈ । ਉਹ ਕਈ ਸਾਲਾਂ ਤੋਂ ਦੁਬਈ ਵਿੱਚ ਡਾਂਸਰ ਹੈ। ਭਾਰਤ, ਨੇਪਾਲ, ਬੰਗਲਾਦੇਸ਼ ਵਾਂਗ ਇੱਥੇ ਹਰ ਥਾਂ ਤੋਂ ਕੁੜੀਆਂ ਆਉਂਦੀਆਂ ਹਨ।