ਰੂਹ ਕੰਬਾਊ ਵਾਰਦਾਤ,ਪੰਜਾਬ ''ਚ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ, ਚੌਂਕ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ

ਰੂਹ ਕੰਬਾਊ ਵਾਰਦਾਤ,ਪੰਜਾਬ ''ਚ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ, ਚੌਂਕ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ

ਜਲੰਧਰ ਵਿਖੇ ਪਠਾਨਕੋਟ ਚੌਂਕ 'ਤੇ ਸੋਮਵਾਰ ਦੁਪਹਿਰ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਸ ਦੌਰਾਨ ਮਾਮਲਾ ਇੰਨਾ ਵੱਧ ਗਿਆ ਗਿਆ ਕਿ ਗੋਲ਼ੀਆਂ ਤੱਕ ਚਲਾ ਦਿੱਤੀਆਂ ਗਈਆਂ। ਚੌਂਕ ਵਿਚੋਂ ਨਿਕਲ ਰਹੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਗੋਲ਼ੀਆਂ ਚਲਾਉਣ ਵਾਲੀਆਂ ਦੋਵੇਂ ਧਿਰਾਂ ਅਪਰਾਧਿਕ ਪਿਛੋਕੜ ਦੀਆਂ ਸਨ ਅਤੇ ਕੁਝ ਸਮਾਂ ਪਹਿਲਾਂ ਜੇਲ੍ਹ ਤੋਂ ਵਾਪਸ ਆਈਆਂ ਸਨ।

ਦੱਸਿਆ ਜਾ ਰਿਹਾ ਹੈ ਕਿ ਮੰਗਾ ਨਾਂ ਦੇ ਨੌਜਵਾਨ ਨੇ ਰੇਰੂ ਚੌਂਕ ਨੇੜੇ ਚਿਕਨ ਦੀ ਦੁਕਾਨ ਦੇ ਮਾਲਕ ਭੱਲਾ ਨੂੰ ਥੱਪੜ ਮਾਰ ਦਿੱਤੇ ਸਨ। ਭੱਲਾ ਨੇ ਇਸ ਬਾਰੇ ਜਗਤੇਜ ਨੂੰ ਦੱਸਿਆ ਅਤੇ ਜਦੋਂ ਜਗਤੇਜ ਨੇ ਮੰਗਾ ਕੇਪੀ ਨੂੰ ਫੋਨ ਕੀਤਾ ਤਾਂ ਮੰਗਾ ਨੇ ਉਸ ਨਾਲ ਵੀ ਗਾਲੀ-ਗਲੋਚ ਕੀਤੀ ਅਤੇ ਇਸੇ ਰੰਜਿਸ਼ ਕਾਰਨ ਮੰਗਾ ਜਗਤੇਜ ਦੀ ਭਾਲ ਕਰ ਰਿਹਾ ਸੀ ਅਤੇ ਉਹ ਸੋਮਵਾਰ ਦੁਪਹਿਰ ਰੇਰੂ ਪਿੰਡ ਵਿੱਚ ਆਹਮੋ-ਸਾਹਮਣੇ ਹੋ ਗਏ। ਉਕਤ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ। ਵਾਰਦਾਤ ਦੀ ਸੀ. ਸੀ. ਟੀ. ਵੀ. ਫੁਟੇਜ਼ ਵੀ ਸਾਹਮਣੇ ਆਈ ਹੈ। 

ਪਹਿਲਾਂ ਉਕਤ ਵਿਅਕਤੀਆਂ ਨੇ ਰੇਰੂ ਪਿੰਡ ਵਿਖੇ ਗੋਲ਼ੀਆਂ ਚਲਾਈਆਂ ਅਤੇ ਫਿਰ ਪਠਾਨਕੋਟ ਚੌਂਕ ਵਿਖੇ ਦੋਵੇਂ ਧਿਰਾਂ ਆਪਸ ਵਿਚ ਭਿੜ ਗਈਆਂ ਅਤੇ ਅੱਧੀ ਦਰਜਨ ਦੇ ਕਰੀਬ ਗੋਲ਼ੀਆਂ ਚਲਾਈਆਂ। ਇਸ ਦੌਰਾਨ ਇਕ ਥਾਰ 'ਚ ਵੀ ਭੰਨਤੋੜ ਕੀਤੀ ਗਈ। ਫਿਲਹਾਲ ਪੁਲਸ ਮੌਕੇ 'ਤੇ ਪਹੁੰਚ ਗਈ ਹੈ। ਗੋਲ਼ੀਆਂ ਚਲਾਉਣ ਵਾਲੀਆਂ ਦੋਵੇਂ ਧਿਰਾਂ ਰੇਰੂ ਪਿੰਡ ਦੀਆਂ ਰਹਿਣ ਵਾਲੀਆਂ ਹਨ ਅਤੇ ਦੂਰ-ਦੁਰਾਡੇ ਦੇ ਰਿਸ਼ਤੇਦਾਰ ਲੱਗਦੇ ਹਨ। ਇਸ ਝਗੜੇ ਵਿੱਚ ਦੋ ਲੋਕਾਂ ਨੂੰ ਗੋਲ਼ੀ ਲੱਗਣ ਦੀ ਵੀ ਖ਼ਬਰ ਹੈ, ਜਿਨ੍ਹਾਂ ਨੂੰ ਕਪੂਰ ਹਸਪਤਾਲ ਲਿਜਾਇਆ ਗਿਆ ਹੈ।