ਚੁੱਪ ਚਪੀਤੇ ਮਰਹੂਮ ਸਿੱਧੂ ਮੂਸੇਵਾਲਾ ਦੇ ਮੈਨੇਜਰ ਨੇ ਕਰ ''ਤਾ ਕਾਂਡ

ਚੁੱਪ ਚਪੀਤੇ ਮਰਹੂਮ ਸਿੱਧੂ ਮੂਸੇਵਾਲਾ ਦੇ ਮੈਨੇਜਰ ਨੇ ਕਰ ''ਤਾ ਕਾਂਡ

ਕੁਝ ਸਾਲ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਨਾ ਸਿਰਫ਼ ਪੰਜਾਬ ਸਗੋਂ ਪੂਰੇ ਦੇਸ਼ ਦੀ ਰਾਜਨੀਤੀ ਗਰਮਾ ਗਈ ਸੀ। ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਦਾ ਕਥਿਤ ਮੈਨੇਜਰ ਸ਼ਗਨਪ੍ਰੀਤ ਸਿੰਘ ਵੀ ਘੱਟ ਚਲਾਕ ਨਹੀਂ ਹੈ। ਉਸ ਨੇ ਅਜਿਹਾ ਅਪਰਾਧ ਕੀਤਾ ਹੈ, ਜਿਸ ਤੋਂ ਬਾਅਦ ਮੋਹਾਲੀ ਅਦਾਲਤ ਵੀ ਹੈਰਾਨ ਹੈ। ਸ਼ਗਨਪ੍ਰੀਤ ਸਿੰਘ ਇਸ ਸਮੇਂ ਆਸਟ੍ਰੇਲੀਆ 'ਚ ਹੈ। ਅਦਾਲਤ ਨੇ ਉਸ ਨੂੰ ਭਾਰਤ ਲਿਆਉਣ ਦੇ ਹੁਕਮ ਜਾਰੀ ਕੀਤੇ ਹਨ। 

ਖ਼ਬਰਾਂ ਅਨੁਸਾਰ, ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਨੇ ਸਾਲ 2021 'ਚ ਯੂਥ ਅਕਾਲੀ ਦਲ ਦੇ ਅਹੁਦੇਦਾਰ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਕਤਲ 'ਚ ਮੁੱਖ ਭੂਮਿਕਾ ਨਿਭਾਈ ਸੀ। ਪੁਲਸ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਸ਼ਗਨਪ੍ਰੀਤ ਨੇ ਸ਼ਾਰਪਸ਼ੂਟਰਾਂ ਦੇ ਮੋਹਾਲੀ 'ਚ ਰਹਿਣ ਦਾ ਪ੍ਰਬੰਧ ਕੀਤਾ ਸੀ ਅਤੇ ਉਨ੍ਹਾਂ ਨੂੰ ਇੱਕ ਕਾਰ ਵੀ ਦਿੱਤੀ ਸੀ। ਜ਼ਿਲ੍ਹਾ ਅਦਾਲਤ ਨੇ ਮੋਹਾਲੀ ਦੇ SSP ਨੂੰ ਸ਼ਗਨਪ੍ਰੀਤ ਵਿਰੁੱਧ ਹਵਾਲਗੀ ਦੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਉਹ ਇਸ ਵੇਲੇ ਫਰਾਰ ਹੈ ਅਤੇ ਆਸਟ੍ਰੇਲੀਆ 'ਚ ਲੁਕਿਆ ਹੋਇਆ ਹੈ।

ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਨੇ ਸੋਮਵਾਰ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਸ਼ਾਰਪਸ਼ੂਟਰਾਂ - ਸੱਜਣ ਸਿੰਘ ਉਰਫ਼ ਭੋਲਾ, ਅਨਿਲ ਕੁਮਾਰ ਉਰਫ਼ ਲੱਠ ਅਤੇ ਅਜੈ ਕੁਮਾਰ ਉਰਫ਼ ਲੈਫਟੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਇਹ ਨਿਰਦੇਸ਼ ਦਿੱਤੇ। ਅਦਾਲਤ ਨੇ ਮੰਨਿਆ ਕਿ ਸ਼ਗਨਪ੍ਰੀਤ ਨੇ ਮਿੱਡੂਖੇੜਾ ਨੂੰ ਮਾਰਨ ਦੇ ਮਕਸਦ ਨਾਲ ਸ਼ਾਰਪਸ਼ੂਟਰਾਂ ਨੂੰ ਮੋਹਾਲੀ 'ਚ ਰਹਿਣ ਦਾ ਪ੍ਰਬੰਧ ਕੀਤਾ ਸੀ। ਉਹ ਉਸ ਦੀ ਟੋਇਟਾ ਐੱਸ. ਯੂ. ਵੀ. ਕਾਰ ਦੀ ਪਛਾਣ ਕਰਨ ਲਈ ਮੋਹਾਲੀ ਸੈਕਟਰ 71 'ਚ ਮਿੱਡੂਖੇੜਾ ਦੇ ਘਰ ਦੇ ਬਾਹਰ ਸ਼ਾਰਪਸ਼ੂਟਰਾਂ ਨੂੰ ਲੈ ਕੇ ਆਇਆ ਸੀ। ਉਸ ਨੇ ਉਨ੍ਹਾਂ ਨੂੰ ਮੋਬਾਈਲ ਫੋਨ ‘ਤੇ ਮਿੱਡੂਖੇੜਾ ਦੀ ਤਸਵੀਰ ਦਿਖਾਈ ਅਤੇ ਸ਼ੂਟਰਾਂ 'ਚੋਂ ਇੱਕ ਅਨਿਲ ਲੱਠ ਅਤੇ ਲੱਕੀ ਪਟਿਆਲ ਵਿਚਕਾਰ ਸੰਚਾਰ ਦੀ ਸਹੂਲਤ ਵੀ ਦਿੱਤੀ।

ਅਦਾਲਤ ਨੇ ਮੋਹਾਲੀ ਦੇ SSP ਨੂੰ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਮਿੱਡੂਖੇੜਾ ਦੇ ਕਤਲ ਤੋਂ ਇੱਕ ਦਿਨ ਬਾਅਦ, ਸ਼ਗਨਪ੍ਰੀਤ ਮੂਸੇਵਾਲਾ ਦੇ ਸੰਗੀਤਕ ਸਮਾਰੋਹ ਦਾ ਪ੍ਰਬੰਧ ਕਰਨ ਲਈ ਦੁਬਈ ਗਿਆ ਅਤੇ ਚਾਰ ਦਿਨਾਂ ਬਾਅਦ ਉੱਥੋਂ ਵਾਪਸ ਆ ਗਿਆ। ਉਹ ਆਸਟ੍ਰੇਲੀਆ ਭੱਜਣ ਤੋਂ ਪਹਿਲਾਂ ਤਿੰਨ ਦਿਨ ਮੋਹਾਲੀ 'ਚ ਰਿਹਾ। ਮੋਹਾਲੀ ਪੁਲਸ ਨੇ ਬਾਅਦ 'ਚ ਆਸਟ੍ਰੇਲੀਆਈ ਦੂਤਾਵਾਸ ਨੂੰ ਸ਼ਗਨਪ੍ਰੀਤ ਦੀ ਅਪਰਾਧਿਕ ਸ਼ਮੂਲੀਅਤ ਬਾਰੇ ਸੂਚਿਤ ਕੀਤਾ ਅਤੇ ਉਸ ਦਾ ਵੀਜ਼ਾ ਰੱਦ ਕਰਨ ਦੀ ਬੇਨਤੀ ਕੀਤੀ।