ਮਾਂ ਨਾਲ ਮਿਲ ਪਿਓ ਨੂੰ ਦਿੱਤੀ ਰੂਹ ਭਿਆਨਕ ਮੌਤ ਤੇ  ਫਰਿੱਜ ''ਚ ਰੱਖੇ ਲਾਸ਼ ਦੇ ਟੁਕੜੇ। 

ਮਾਂ ਨਾਲ ਮਿਲ ਪਿਓ ਨੂੰ ਦਿੱਤੀ ਰੂਹ ਭਿਆਨਕ ਮੌਤ ਤੇ  ਫਰਿੱਜ ''ਚ ਰੱਖੇ ਲਾਸ਼ ਦੇ ਟੁਕੜੇ। 

ਦਿੱਲੀ ਪੁਲਸ ਨੇ ਇਕ ਪੁੱਤਰ ਨੂੰ ਆਪਣੇ ਪਿਓ ਦਾ ਕਤਲ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਪੁੱਤਰ ਨੇ ਆਪਣੀ ਮਾਂ ਦੀ ਮਦਦ ਨਾਲ ਪਿਓ ਦਾ ਕਤਲ ਕੀਤਾ, ਫਿਰ ਲਾਸ਼ ਦੇ 22 ਟੁਕੜੇ ਕਰ ਕੇ ਫਰਿੱਜ 'ਚ ਰੱਖ ਦਿੱਤੇ। ਘਟਨਾ ਰਾਸ਼ਟਰੀ ਰਾਜਧਾਨੀ ਦੇ ਤ੍ਰਿਲੋਕਪੁਰੀ 'ਚ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਪੂਨਮ ਅਤੇ ਦੀਪਕ ਨੇ ਅੰਜਨ ਦਾਸ ਦੀ ਲਾਸ਼ ਦੇ ਟੁਕੜਿਆਂ ਨੂੰ ਫਰਿੱਜ 'ਚ ਰੱਖਿਆ ਅਤੇ ਉਨ੍ਹਾਂ ਨੂੰ ਪੂਰਬੀ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਟਿਕਾਣੇ ਲਗਾ ਦਿੱਤਾ। ਪੂਨਮ ਨੇ ਪੁਲਸ ਨੂੰ ਦੱਸਿਆ ਕਿ ਦਾਸ ਦੇ ਨਾਜਾਇਜ਼ ਸੰਬੰਧ ਸਨ ਅਤੇ ਇਹੀ ਕਤਲ ਦੇ ਪਿੱਛੇ ਦੇ ਕਾਰਨ ਸੀ।  

                                                            Image
ਇਹ ਮਾਮਲਾ 28 ਸਾਲਾ ਨੌਜਵਾਨ ਆਫਤਾਬ ਪੂਨਾਵਾਲ ਵਲੋਂ ਦੱਖਣੀ ਦਿੱਲੀ ਦੇ ਮਹਿਰੌਲੀ ਇਲਾਕੇ 'ਚ ਆਪਣੀ ਲਿਵ-ਇਨ ਪ੍ਰੇਮਿਕਾ ਸ਼ਰਧਾ ਵਾਕਰ ਦੇ ਗਲ਼ਾ ਘੁੱਟ ਕੇ ਕਤਲ ਕਰਨ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਕੇ ਵੱਖ-ਵੱਖ ਥਾਂਵਾਂ 'ਤੇ ਸੁੱਟਣ ਦੇ ਮਾਮਲੇ ਦੇ ਸਾਹਮਣੇ ਆਉਣ ਦੇ ਕੁਝ ਦਿਨ ਬਾਅਦ ਆਇਆ ਹੈ।