ਸਪੇਨ ’ਚ ਫੁੱਟਬਾਲ ਟੀਮਾਂ ਨੇ ਕੀਤਾ ਬਾਈਕਾਟ ,ਪਟਕਾ ਉਤਾਰਨ ਨੂੰ ਕਿਹਾ ਗਿਆ 15 ਸਾਲਾ ਸਿੱਖ ਲੜਕੇ ਨੂੰ। 

ਸਪੇਨ ’ਚ ਫੁੱਟਬਾਲ ਟੀਮਾਂ ਨੇ ਕੀਤਾ ਬਾਈਕਾਟ ,ਪਟਕਾ ਉਤਾਰਨ ਨੂੰ ਕਿਹਾ ਗਿਆ 15 ਸਾਲਾ ਸਿੱਖ ਲੜਕੇ ਨੂੰ। 

ਸਪੇਨ ’ਚ ਇਕ ਫੁੱਟਬਾਲ ਮੈਚ ਦੌਰਾਨ ਜਦੋਂ ਰੈਫਰੀ ਨੇ ਇਕ 15 ਸਾਲਾ ਸਿੱਖ ਲੜਕੇ ਨੂੰ ਪਟਕਾ ਉਤਾਰ ਕੇ ਆਉਣ ਲਈ ਕਿਹਾ ਤਾਂ ਦੋਵਾਂ ਟੀਮਾਂ ਨੇ ਵਿਰੋਧ ਕਰ ਦਿੱਤਾ। ਰੈਫਰੀ ਜਦੋਂ ਧਾਰਮਿਕ ਚਿੰਨ੍ਹਾਂ ਬਾਰੇ ’ਚ ਦੱਸਣ ’ਤੇ ਵੀ ਨਹੀਂ ਮੰਨਿਆ ਤਾਂ ਅਰਾਟੀਆ ਕਲੱਬ ਦੇ ਨਾਲ ਨਾਲ ਵਿਰੋਧੀ ਟੀਮ (ਪਡੁਰਾ ਡੀ ਅਰਿਗੋਰਿਯਾਗਾ) ਨੇ ਵੀ ਮੈਚ ਦਾ ਬਾਈਕਾਟ ਕਰ ਦਿੱਤਾ।ਸਥਾਨਕ ਅਖਬਾਰ ਲਾ ਵਾਨਗਾਰਡੀਆ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਅਖ਼ਬਾਰ ਨੇ ਲਿਖਿਆ ਹੈ ਕਿ ਰੈਫਰੀ ਨੇ 15 ਸਾਲਾ ਲੜਕੇ ਗੁਰਪ੍ਰੀਤ ਸਿੰਘ ਨੂੰ ਆਪਣਾ ਪਟਕਾ ਉਤਾਰਨ ਲਈ ਕਿਹਾ ਕਿਉਂਕਿ ਉਸ ਨੇ ਖਿਡਾਰੀਆਂ ਨੂੰ ਸਮਝਾਉਂਦਿਆਂ ਕਿਹਾ ਕਿ ਉਸ ਨੇ 'ਟੋਪੀ ਪਾਈ ਹੋਈ ਹੈ' ਜਿਸ ਦੀ ਨਿਯਮਾਂ ਅਨੁਸਾਰ ਮਨਾਹੀ ਹੈ।

ਗੁਰਪ੍ਰੀਤ ਸਿੰਘ ਦੀ ਟੀਮ ਦੇ ਸਾਥੀ ਸਭ ਤੋਂ ਪਹਿਲਾਂ ਉਨ੍ਹਾਂ ਦਾ ਸਮਰਥਨ ਕਰਨ ਆਏ। ਉਨ੍ਹਾਂ ਨੇ ਰੈਫਰੀ ਨੂੰ ਸਮਝਾਇਆ ਕਿ ਇਹ ਉਨ੍ਹਾਂ ਦੇ ਧਰਮ ਨਾਲ ਜੁੜਿਆ ਇਕ ਤੱਤ ਹੈ, ਜਿਸ ਨਾਲ ਉਹ ਹਮੇਸ਼ਾ ਖੇਡਦੇ ਰਹੇ ਹਨ। ਜਦੋਂ ਰੈਫਰੀ ਨੇ ਹਿੱਲਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਨ੍ਹਾਂ ਨੇ ਵੀ ਖੇਡ ਦਾ ਮੈਦਾਨ ਛੱਡਣ ਦਾ ਫ਼ੈਸਲਾ ਕੀਤਾ। ਕਲੱਬ ਅਰਾਟੀਆ ਦੇ ਪ੍ਰਧਾਨ ਪੇਡਰੋ ਓਰਮਜ਼ਾਬਲ ਨੇ ਦੱਸਿਆ ਕਿ ਗੁਰਪ੍ਰੀਤ ਪਿਛਲੇ ਤਕਰੀਬਨ ਪੰਜ ਸਾਲ ਤੋਂ ਇਸੇ ਰੂਪ ’ਚ ਕਲੱਬ ਲਈ ਫੁੱਟਬਾਲ ਖੇਡ ਰਿਹਾ ਹੈ। ਸਾਨੂੰ ਇਸ ਤੋਂ ਪਹਿਲਾਂ ਕੋਈ ਸਮੱਸਿਆ ਨਹੀਂ ਹੋਈ ਹੈ ਪਰ ਹੁਣ ਜੋ ਸਥਿਤੀ ਪੈਦਾ ਹੋਈ ਹੈ, ਇਹ ਨਿਸ਼ਚਿਤ ਤੌਰ ’ਤੇ ਅਪਮਾਨਜਨਕ ਹੈ। ਘਟਨਾਚੱਕਰ ਦੂਜੇ ਹਾਫ ਦੇ ਪਹਿਲੇ ਮਿੰਟ ’ਚ ਹੋਇਆ, ਜਦੋਂ ਗੁਰਪ੍ਰੀਤ ਮੈਦਾਨ ’ਚ ਗਿਆ। ਰੈਫਰੀ ਤੁਰੰਤ ਉਸ ਕੋਲ ਆਇਆ ਅਤੇ ਉਸ ਨੂੰ ਪਟਕਾ ਉਤਾਰਨ ਲਈ ਕਿਹਾ। ਘਟਨਾ ਸਬੰਧੀ ਜਾਣਕਾਰੀ ਇੰਸਟਾਗ੍ਰਾਮ ਪੇਜ ਸਿੱਖ ਐਕਸਪੋ ਤੋਂ ਸਾਹਮਣੇ ਆਈ ਹੈ।