ਗੋਲਡੀ ''ਆਪ'' ''ਚ ਸ਼ਾਮਲ ਹੋਣ ਤੋਂ ਬਾਅਦ ਬੋਲੇ , ਗੱਲ ਟਿਕਟ ਦੀ ਨਹੀਂ ਸੈਲਫ ਰਿਸਪੈਕਟ ਦੀ ਹੈ

ਗੋਲਡੀ ''ਆਪ'' ''ਚ ਸ਼ਾਮਲ ਹੋਣ ਤੋਂ ਬਾਅਦ ਬੋਲੇ , ਗੱਲ ਟਿਕਟ ਦੀ ਨਹੀਂ ਸੈਲਫ ਰਿਸਪੈਕਟ ਦੀ ਹੈ

ਕਾਂਗਰਸ 'ਚੋਂ ਅਸਤੀਫ਼ਾ ਦੇਣ ਤੋਂ ਦਲਵੀਰ ਗੋਲਡੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਇਸ ਮੌਕੇ ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਦਾ ਵੱਡਾਪਣ ਹੈ ਕਿ ਚੋਣਾਂ ਖਿਲਾਫ ਲੜਨ ਵਾਲੇ ਨੂੰ ਉਨ੍ਹਾਂ ਆਪਣੇ ਬਰਾਬਰ ਬਿਠਾ ਕੇ ਪਾਰਟੀ ਵਿਚ ਸ਼ਾਮਲ ਕੀਤਾ ਹੈ। ਪਾਰਟੀ ਮੇਰੀ ਜਿਥੇ ਵੀ ਡਿਊਟੀ ਲਗਾਵੇਗੀ ਮੈਂ ਨਿਭਾਵਾਂਗਾ, ਹੁਣ ਮੈਂ ਸਾਰੀ ਜ਼ਿੰਦਗੀ ਤੁਹਾਡੀ ਝੋਲੀ ਵਿਚ ਹਾਂ। ਨੌਜਵਾਨਾਂ ਨੂੰ ਬੇਨਤੀ ਹੈ ਕਿ ਜੇ ਰਾਜਨੀਤੀ ਨੂੰ ਬਦਲਣਾ ਹੈ ਤਾਂ ਰਾਜਨੀਤੀ ਵਿਚ ਆਉਣਾ ਪਵੇਗਾ ਅਤੇ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਨੌਜਵਾਨਾਂ ਲਈ ਹਮੇਸ਼ਾ ਖੁੱਲ੍ਹੇ ਹਨ, ਆਓ ਇਕੱਠੇ ਹੋਈ ਅਤੇ ਰੰਗਲੇ ਪੰਜਾਬ ਵਿਚ ਰੰਗ ਭਰੀਏ।

ਗੋਲਡੀ ਨੇ ਕਿਹਾ ਕਿ ਮੈਂ ਆਪਣੇ ਲੋਕਾਂ ਦੇ ਕੰਮ ਉਦੋਂ ਹੀ ਆ ਸਕਾਂਗੇ ਜਦੋਂ ਸਾਡੇ 'ਤੇ ਹੱਥ ਹੋਵੇਗਾ। ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਮੀਤ ਹੇਅਰ ਨੇ ਖਹਿਰਾ ਤੋਂ ਦੱਸ ਪਿੰਡਾਂ ਦੇ ਨਾਂ ਪੁੱਛੇ, ਜਿਹੜਾ ਇੱਥੇ ਜੰਮਿਆ-ਪਲਿਆ ਹੈ, ਉਸ ਨੂੰ ਮੌਕੇ ਦੇਣਾ ਚਾਹੀਦਾ ਹੈ। ਗੱਲ ਟਿਕਟ ਦੀ ਨਹੀਂ ਸਗੋਂ ਸੈਲਫ ਰਿਸਪੈਕਟ ਦੀ ਹੈ। ਮੈਂ ਕਾਂਗਰਸ ਛੱਡੀ ਨਹੀਂ ਸਗੋਂ ਮੈਨੂੰ ਕੱਢਿਆ ਗਿਆ ਹੈ। ਜਿਹੜੇ ਢਾਈ ਸਾਲ ਮੂੰਹ ਲਕੋਈ ਫਿਰਦੇ ਰਹੇ, ਉਹ ਅਚਾਨਕ ਆ ਕੇ ਟਿਕਟਾਂ ਲੈ ਗਏ ਜਦਕਿ ਮਿਹਨਤ ਕਰਨ ਵਾਲੇ ਸਿਰਫ ਮਿਹਨਤ ਹੀ ਕਰਦੇ ਰਹਿ ਗਏ। ਖਹਿਰਾ ਦਾ ਬਿਆਨ ਕਿ ਜੇਲ੍ਹ ਵਿਚ ਰਹਿੰਦੇ ਹੋਏ ਬਾਜਵਾ ਤੇ ਰਾਜਾ ਵੜਿੰਗ ਨੇ ਕਿਹਾ ਸੀ ਕਿ ਤੁਹਾਨੂੰ ਸੰਗਰੂਰ ਤੋਂ ਚੋਣ ਲੜਾਵਾਂਗੇ ਪਰ ਇਸ ਦੇ ਬਾਵਜੂਦ ਮੈਨੂੰ ਧੋਖੇ ਵਿਚ ਰੱਖਿਆ ਗਿਆ। 2022 ਵਿਚ ਵੀ ਜ਼ਿਮਨੀ ਚੋਣ ਮੇਰੇ ਤੋਂ ਧੱਕੇ ਨਾਲ ਲੜਾਈ ਗਈ, ਗੱਲ ਟਿਕਟ ਦੀ ਨਹੀਂ ਸਗੋਂ ਸੈਲਫ ਰਿਸਪੈਕਟ ਦੀ ਹੈ।