ਅਮਰੀਕਾ ''ਚ ਵਿਸ਼ਾਲ ਖੇਡ ਮੇਲਾ ਹੋਇਆ ਆਯੋਜਿਤ, ਸਮਾਜ ਸੇਵੀ ਅਵਤਾਰ ਸਿੰਘ ਨੇ ਜਿੱਤਿਆ ਦਰਸ਼ਕਾਂ ਦਾ ਦਿਲ। 

ਅਮਰੀਕਾ ''ਚ ਵਿਸ਼ਾਲ ਖੇਡ ਮੇਲਾ ਹੋਇਆ ਆਯੋਜਿਤ, ਸਮਾਜ ਸੇਵੀ ਅਵਤਾਰ ਸਿੰਘ ਨੇ ਜਿੱਤਿਆ ਦਰਸ਼ਕਾਂ ਦਾ ਦਿਲ। 

ਬੀਤੇ ਦਿਨ ਅਮਰੀਕਾ ਦੇ ਸੂਬੇ ਇੰਡਿਆਨਾ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਸਪੋਰਟਸ ਕਲੱਬ ਵਲੋਂ ਦੂਜਾ ਵਿਸ਼ਾਲ ਖੇਡ ਮੇਲਾ ਕਰਵਾਇਆ ਗਿਆ। ਇਸ ਖੇਡ ਮੇਲੇ 'ਚ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ ਕੈਨੇਡਾ ਤੋਂ ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਅਰੁਜਨਾ ਐਵਾਰਡੀ ਬਲਵਿੰਦਰ ਸਿੰਘ ਫਿੱਡਾ ਟੋਰਾਂਟੋ (ਕੈਨੇਡਾ) ਤੋਂ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ। ਇਹ ਖੇਡ ਮੇਲਾ ਇਸ ਇਲਾਕੇ ਦੇ ਕਾਰੋਬਾਰੀਆਂ ਵਲੋਂ ਸਾਂਝੇ ਤੌਰ 'ਤੇ ਕਰਵਾਇਆ ਜਾਂਦਾ ਹੈ ਅਤੇ ਖੇਡ ਮੇਲੇ 'ਚ ਜੇਤੂਆਂ ਨੂੰ ਭਰਵੇਂ ਇਨਾਮ ਦਿੱਤੇ ਗਏ।

                                          Image
ਇਸ ਖੇਡ ਮੇਲੇ ਵਿੱਚ ਸਮਾਜ ਸੇਵੀ ਅਵਤਾਰ ਸਿੰਘ ਸਪਰਿੰਡਫੀਲਡ ੳਹਾਇੳ ਸੂਬੇ ਤੋ ਉਚੇਚੇ ਤੋਰ 'ਤੇ ਪੁੱਜੇ, ਜਿੰਨਾਂ ਨੇ ਟਰੱਕ ਦੀ ਛੱਤ 'ਤੇ ਸੀਸ ਆਸਣ ਲਗਾਕੇ ਆਪਣੇ ਕਰੱਤਵ ਦੇ ਜੋਹਰ ਵਿਖਾਏ ਅਤੇ ਦਰਸ਼ਕਾਂ ਦਾ ਮਨ ਮੋਹ ਲਿਆ। ਉਹਨਾਂ ਦੀ ਇਸ ਕਲਾ ਤੋਂ ਖੁਸ਼ ਹੋ ਕੇ ਇਲਾਕੇ ਦੇ ਉੱਘੇ ਕਾਰੋਬਾਰੀ ਪ੍ਰਿਤਪਾਲ ਸਿੰਘ ਘੋਤੜਾ ਨੇ ਅਵਤਾਰ ਸਿੰਘ ਸਪਰਿੰਗਫੀਲਡ ਜੋ ਆਪ ਵੀ ਇਕ ਕਾਰੋਬਾਰੀ ਹਨ, ਨੂੰ 500 ਡਾਲਰ ਦਾ ਨਗਦ ਇਨਾਮ ਦਿੱਤਾ। ਉਹਨਾ ਦਾ ਸੀਸ ਆਸਣ ਦੀ ਕਲਾ ਦਾ ਦਰਸ਼ਕਾਂ ਨੇ ਤਾਲੀਆਂ ਵਜਾ ਕੇ ਭਰਵਾਂ ਸਵਾਗਤ ਕੀਤਾ। ਇਸ ਖੇਡ ਸਮਾਗਮ ਸਮੇਂ ਅਰੁਜਨਾ ਐਵਾਰਡੀ ਕਬੱਡੀ ਖਿਡਾਰੀ ਬਲਵਿੰਦਰ ਸਿੰਘ ਫਿੱਡਾ ਨੇ ਆਪਣੇ ਜੀਵਨ ਸਬੰਧੀ ਲਿਖੀ ਪੁਸਤਕ "ਰੁਸਤਮਾਂ-ਏ -ਕਬੱਡੀ" ਅਵਤਾਰ ਸਿੰਘ ਸਪਰਿੰਗਫੀਲਡ ਨੂੰ ਭੇਂਟ ਕੀਤੀ। ਖੇਡ ਮੇਲੇ 'ਚ ਭਾਰੀ ਰੌਣਕਾਂ ਵੇਖਣ ਨੂੰ ਮਿਲੀਆਂ ਅਤੇ ਕਬੱਡੀ ਪ੍ਰੇਮੀਆਂ ਨੇ ਖਾਲਸਾਈ ਰੰਗ 'ਚ ਸਜੇ ਹੋਏ ਟਰੱਕ ਨਾਲ ਫੋਟੋ ਖਿਚਵਾਈਆਂ।