- Updated: October 07, 2023 01:53 PM
ਸਿਆਸੀ ਅਤੇ ਸਮਾਜਿਕ ਹਲਕਿਆਂ ਲਈ ਦੁੱਖ ਭਰੀ ਖ਼ਬਰ ਹੈ ਕਿ ਅਕਾਲੀ ਦਲ ਦੀ ਸੀਨੀਅਰ ਆਗੂ ਸ਼੍ਰੀਮਤੀ ਸੁਨੀਤਾ ਚੌਧਰੀ (42) ਦਾ ਦਿਲ ਦੌਰਾ ਪੈਣ ਕਾਰਣ ਦੇਹਾਂਤ ਹੋ ਗਿਆ। ਸੁਨੀਤਾ ਚੌਧਰੀ ਸ਼੍ਰੋਮਣੀ ਅਕਾਲੀ ਦਲ ਦੀ ਕੌਰ ਕਮੇਟੀ ਦੀ ਮੈਂਬਰ ਅਤੇ ਹਲਕਾ ਬਲਾਚੌਰ ਇੰਚਾਰਜ ਦੀ ਸਨ। ਅੱਜ ਸਵੇਰੇ ਉਨ੍ਹਾਂ ਦਾ ਮੋਹਾਲੀ ਸਥਿਤ ਆਪਣੇ ਗ੍ਰਹਿ ਵਿਖੇ ਦਿਲ ਦਾ ਦੌਰਾ ਪੈਣ ਕਾਰਣ ਦਿਹਾਂਤ ਹੋ ਗਿਆ। ਇਸ ਬਾਰੇ ਸੁਨੀਤਾ ਚੌਧਰੀ ਦੇ ਕਰੀਬੀ ਰਿਸ਼ਤੇਦਾਰ ਗੌਰਵ ਚੌਹਾਨ ਅਤੇ ਹਨੀ ਟੌਂਸਾ ਨੇ ਜਾਣਕਾਰੀ ਦਿੱਤੀ। ਇੱਥੇ ਗੌਰਤਲਬ ਹੈ ਕਿ ਸੁਨੀਤਾ ਚੌਧਰੀ ਹਲਕਾ ਬਲਾਚੌਰ ਦੇ ਸਾਬਕਾ ਸੰਸਦੀ ਸਕੱਤਰ ਸਵਰਗੀ ਚੌਧਰੀ ਨੰਦ ਲਾਲ ਦੀ ਵੱਡੀ ਨੂੰਹ ਸੀ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸੁਨੀਤਾ ਚੌਧਰੀ ਦੇ ਪਤੀ ਚੌਧਰੀ ਰਾਮ ਪਾਲ ਵੀ ਸਦੀਵੀ ਵਿਛੋੜਾ ਦੇ ਗਏ ਸਨ।
ਸੁਨੀਤਾ ਚੌਧਰੀ ਬਲਾਚੌਰ ਹਲਕੇ ਤੋਂ ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਬਾਦਲ ਵਲੋਂ ਮੈਦਾਨ ਵਿਚ ਉਤਰੇ ਸਨ। ਜੋ ਕਿ ਥੋੜੀਆਂ ਵੋਟਾਂ ਨਾਲ ਆਪਣੇ ਵਿਰੋਧੀ ਤੋਂ ਹਾਰ ਗਏ ਸੀ ਪਰ ਉਹ ਪਾਰਟੀ ਲਈ ਸਰਗਰਮ ਨਾਲ ਭੂਮਿਕਾ ਨਿਭਾਅ ਰਹੇ ਸੀ । ਸੁਨੀਤਾ ਚੌਧਰੀ ਆਪਣੇ ਪਿੱਛੇ ਇਕ ਪੁੱਤਰ ਅਤੇ ਇਕ ਧੀ ਛੱਡ ਗਏ ਹਨ। ਸੁਨੀਤਾ ਚੌਧਰੀ ਦੀ ਬੇਵਕਤੀ ਮੌਤ ’ਤੇ ਵੱਖ ਸਿਆਸੀ ਅਤੇ ਸਮਾਜਿਕ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।