- Updated: November 10, 2022 12:21 PM
ਐੱਸ. ਜੀ. ਪੀ. ਸੀ. ਦੀ ਚੋਣ 'ਚ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲੀ ਜਿੱਤ 'ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਅਕਾਲ ਪੁਰਖ, ਖਾਲਸਾ ਪੰਥ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀ ਚੋਣ 'ਚ ਅਕਾਲੀ ਦਲ ’ਤੇ ਵਿਸ਼ਵਾਸ ਕਰਕੇ ਸਿੱਖ ਵਿਰੋਧੀ ਸਾਜ਼ਿਸ਼ਕਾਰਾਂ ਤੇ ਉਨ੍ਹਾਂ ਦੀਆਂ ਕਠਪੁਤਲੀਆਂ ਨੂੰ ਕਰਾਰਾ ਜਵਾਬ ਦਿੱਤਾ।

ਉਨ੍ਹਾਂ ਕਿਹਾ ਕਿ ਮੈਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵਧਾਈ ਦਿੰਦਾ ਹਾਂ ਤੇ ਗੁਰੂ ਖਾਲਸਾ ਪੰਥ ਦੀ ਹੋਰ ਸਮਰਪਣ, ਵਚਨਬੱਧਤਾ ਤੇ ਨਿਮਰਤਾ ਨਾਲ ਸੇਵਾ ਜਾਰੀ ਰੱਖਣ ਵਾਸਤੇ ਆਪਣੀਆਂ ਸ਼ੁਭ ਇੱਛਾਵਾਂ ਭੇਟ ਕਰਦਾ ਹਾਂ। ਇਹ ਉਨ੍ਹਾਂ ਤਾਕਤਾਂ ਤੇ ਸ਼ਾਸਕਾਂ ਉਪਰ ਵੱਡੀ ਜਿੱਤ ਹੈ, ਜੋ ਸਿੱਖ ਕੌਮ ਨੂੰ ਅੰਦਰੋਂ ਤੋੜਨਾ ਚਾਹੁੰਦੇ ਸਨ। ਮੈਂ ਸਾਰੇ ਮੈਂਬਰਾਂ ਜੋ ਗੁੰਮਰਾਹ ਹੋ ਗਏ, ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਗੁਰੂ ਸਾਹਿਬ ਦੇ ਸੰਕੇਤ ਨੂੰ ਸਮਝਣ ਤੇ ਮੁੜ ਖਾਲਸਾ ਪੰਥ ਦੀ ਸ਼ਰਣ ਵਿਚ ਆ ਜਾਣ।