- Updated: August 12, 2026 08:57 AM
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਯੂਥ ਵਿੰਗ ਦੀ ਕੋਰ ਕਮੇਟੀ ਵਿਚ ਵਾਧਾ ਕੀਤਾ ਅਤੇ ਯੂਥ ਵਿੰਗ ਦੇ ਵੱਖ-ਵੱਖ 20 ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨ ਆਗੂਆਂ ਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿਚ ਲਵਪ੍ਰੀਤ ਸਿੰਘ ਲੱਪੀ ਈਨਾਖੇੜਾ, ਹਰਮਨ ਸਿੰਘ ਖੋਟੇ, ਵਿਪਨਦੀਪ ਸਿੰਘ ਸਨੀ, ਦਵਿੰਦਰਪਾਲ ਸਿੰਘ ਸਿੱਧੂ, ਅਮਨਦੀਪ ਸਿੰਘ ਘੱਗਾ, ਹਰਵਿੰਦਰ ਸਿੰਘ ਜੋਗੀਪੁਰ, ਪ੍ਰਿੰਸ ਤੁੰਗ ਨਾਭਾ, ਅਕਾਸ਼ਦੀਪ ਸਿੰਘ ਭੱਠਲ, ਮਲਕੀਤ ਸਿੰਘ ਚੀਮਾ, ਸੁਖਬੀਰ ਸਿੰਘ ਸੋਖੀ ਅਤੇ ਸਹਿਜ ਸਿੰਘ ਮੱਕੜ ਦੇ ਨਾਂ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮਿਹਨਤੀ ਆਗੂਆਂ ਨੂੰ ਯੂਥ ਅਕਾਲੀ ਦਲ ਦਾ ਵੱਖ-ਵੱਖ ਜ਼ਿਲ੍ਹਿਆਂ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿਚ ਕਮਲਦੀਪ ਸਿੰਘ ਬਠਿੰਡਾ (ਦਿਹਾਤੀ), ਰਣਦੀਪ ਸਿੰਘ ਢਿੱਲਵਾਂ ਬਰਨਾਲਾ (ਦਿਹਾਤੀ), ਰਵਿੰਦਰ ਸਿੰਘ ਬੱਬਲ ਫਰੀਦਕੋਟ, ਐਡਵੋਕੇਟ ਚਿੱਤਵੀਰ ਸਿੰਘ ਜੀਰਾ ਫਿਰੋਜ਼ਪੁਰ (ਦਿਹਾਤੀ), ਅੰਮ੍ਰਿਤਵੀਰ ਸਿੰਘ ਜਲੰਧਰ (ਸ਼ਹਿਰੀ—1), ਗਗਨਦੀਪ ਸਿੰਘ ਗੱਗੀ ਜਲੰਧਰ (ਸ਼ਹਿਰੀ—2), ਅਵਤਾਰ ਸਿੰਘ ਨਿੱਝਰ ਜਲੰਧਰ (ਦਿਹਾਤੀ—1), ਕੁਲਦੀਪ ਸਿੰਘ ਟਾਂਡੀ ਕਪੂਰਥਲਾ (ਦਿਹਾਤੀ), ਤਨਵੀਰ ਸਿੰਘ ਰੰਧਾਵਾ ਕਪੂਰਥਲਾ (ਸ਼ਹਿਰੀ), ਬਲਕਰਨ ਸਿੰਘ ਬਾਜਵਾ ਲੁਧਿਆਣਾ (ਦਿਹਾਤੀ), ਹਰਮਨਦੀਪ ਸਿੰਘ ਰਿੱਕੀ ਅਜਨੌਦ (ਪੁਲਿਸ ਜਿਲਾ ਖੰਨਾ), ਨਵਜਿੰਦਰ ਸਿੰਘ ਮਾਨ ਮੁਕਤਸਰ ਸਾਹਿਬ, ਦੇਵ ਅਸ਼ੀਸ਼ ਮਲਿਕ ਮੋਗਾ (ਸ਼ਹਿਰੀ), ਹਰਜੋਤ ਸਿੰਘ ਡੇਮਰੂ ਮੋਗਾ (ਦਿਹਾਤੀ), ਤਨਵੀਰ ਸਿੰਘ ਪੂਨੀਆ ਮੋਹਾਲੀ (ਦਿਹਾਤੀ—1), ਜਸਪਾਲ ਸਿੰਘ ਲੱਕੀ ਮਾਵੀ ਮੋਹਾਲੀ (ਦਿਹਾਤੀ—2), ਐਡਵੋਕੇਟ ਸੁਖਬੀਰ ਸਿੰਘ ਗਿੱਲ ਮੋਹਾਲੀ ਸ਼ਹਿਰੀ (ਕਾਰੋਪੇਰਸ਼ਨ), ਕਰਨਵੀਰ ਸਿੰਘ ਸਾਹਨੀ ਪਟਿਆਲਾ (ਸ਼ਹਿਰੀ), ਅੰਮ੍ਰਿਤਪਾਲ ਸਿੰਘ ਲੰਗ ਪਟਿਆਲਾ (ਦਿਹਾਤੀ) ਅਤੇ ਚਰਨਜੀਤ ਸਿੰਘ ਭੜੌਲੀ ਸ਼ਹੀਦ ਭਗਤ ਸਿੰਘ ਨਗਰ ਦੇ ਨਾਮ ਸ਼ਾਮਲ ਹਨ।