ਸੁੱਖੀ ਚਾਹਲ ਨੇ ਗੁਰਪਤਵੰਤ ਪੰਨੂੰ ਦੀ ਮੌਤ ਦੀਆਂ ਖ਼ਬਰਾਂ ਦਾ ਕੀਤਾ ਖੰਡਨ, ਟਵੀਟ ਕਰ ਕਹੀ ਇਹ ਗੱਲ। 

ਸੁੱਖੀ ਚਾਹਲ ਨੇ ਗੁਰਪਤਵੰਤ ਪੰਨੂੰ ਦੀ ਮੌਤ ਦੀਆਂ ਖ਼ਬਰਾਂ ਦਾ ਕੀਤਾ ਖੰਡਨ, ਟਵੀਟ ਕਰ ਕਹੀ ਇਹ ਗੱਲ। 

ਅੱਜ ਸ਼ਾਮ ਤੋਂ ਸੋਸ਼ਲ ਮੀਡੀਆ 'ਤੇ ਸਿੱਖਸ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਸੜਕ ਹਾਦਸੇ 'ਚ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਹਾਲਾਂਕਿ ਇਨ੍ਹਾਂ ਖ਼ਬਰਾਂ ਦੀ ਕੋਈ ਪੁਸ਼ਟੀ ਨਹੀਂ ਸੀ ਹੋ ਸਕੀ। ਇਸ ਵਿਚਾਲੇ ਹੁਣ 'ਦਿ ਖ਼ਾਲਸਾ ਟੁਡੇ' ਦੇ ਮੁੱਖ ਸੰਪਾਦਕ ਸੁੱਖੀ ਚਾਹਲ ਦਾ ਟਵੀਟ ਸਾਹਮਣੇ ਆਇਆ ਹੈ। ਉਨ੍ਹਾਂ ਨੇ ਗੁਰਪਤਵੰਤ ਸਿੰਘ ਪੰਨੂੰ ਦੀ ਮੌਤ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ।

                Image

ਸੁੱਖੀ ਚਾਹਲ ਨੇ ਟਵੀਟ ਕਰਦਿਆਂ ਲਿਖਿਆ, "ਕੈਲੀਫੋਰਨੀਆ ਵਿਚ ਮੇਰੇ ਗੁਆਂਢ ਵਿਚ ਕਥਿਤ ਕਾਰ ਹਾਦਸੇ ਅਤੇ SFJ ਗੁਰਪਤਵੰਤ ਸਿੰਘ ਪੰਨੂ ਦੀ ਮੌਤ ਬਾਰੇ ਖ਼ਬਰਾਂ ਦੇ ਸਬੰਧ ਵਿਚ, ਮੈਂ ਜ਼ੋਰ ਦੇ ਕੇ ਕਹਿਣਾ ਚਾਹਾਂਗਾ ਕਿ ਇਹ ਜਾਣਕਾਰੀ ਜਾਅਲੀ ਅਤੇ ਝੂਠੀ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਗਲਤ ਜਾਣਕਾਰੀ ਨੂੰ ਫੈਲਾਉਣ ਤੋਂ ਗੁਰੇਜ਼ ਕਰਨ।"