- Updated: February 23, 2026 04:45 PM
AAP ਸਰਕਾਰ ਦੇ ਹੁਕਮਾਂ 'ਤੇ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਦੀ ਕੰਧ ਦਾ ਪਿੱਲਰ ਢਾਅ ਦਿੱਤਾ ਗਿਆ। ਪੰਜਾਬ ਦੇ ਪੁਲਸ ਵੱਡੇ ਅਧਿਕਾਰੀ ਭਾਰੀ ਪੁਲਸ ਅਮਲੇ ਨਾਲ ਅੱਜ ਭੁਲੱਥ ਸਥਿਤ ਰਾਮਗੜ੍ਹ ਰਿਹਾਇਸ਼ 'ਤੇ ਪਹੁੰਚੇ। ਇਸ ਦੌਰਾਨ ਸੁਖਪਾਲ ਖਹਿਰਾ ਡਿੱਚ ਮਸ਼ੀਨ ਦੇ ਸਾਹਮਣੇ ਹੀ ਧਰਨੇ ਉਪਰ ਬੈਠ ਗਏ। ਭਾਰੀ ਪੁਲਸ ਫੋਰਸ ਨਾਲ ਪਹੁੰਚੇ ਵੱਡੇ ਅਫਸਰਾਂ ਨੇ ਨਾ ਸਿਰਫ ਧਰਨੇ ਉਪਰ ਬੈਠੇ ਸੁਖਪਾਲ ਖਹਿਰਾ ਨੂੰ ਜ਼ਬਰਨ ਉਠਾ ਕੇ ਵਿਰੋਧ ਪ੍ਰਦਰਸ਼ਨ ਤੋਂ ਰੋਕ ਦਿੱਤਾ। ਸਗੋਂ ਵਿਰੋਧ ਦੇ ਬਾਵਜੂਦ ਡਿੱਚ ਮਸ਼ੀਨ ਚਲਾਈ ਗਈ।
ਇਸ ਦੌਰਾਨ ਦੰਗਾ ਰੋਕੂ ਫੋਰਸ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤਾਇਨਾਤ ਕੀਤੀ ਗਈ। ਖਹਿਰਾ ਦੇ ਸਮਰਥਕਾਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਕੇ ਇਸ ਕਾਰਵਾਈ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਪਰ ਦੰਗਾ ਰੋਕੂ ਫੋਰਸ ਅਤੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੇ ਜ਼ਬਰਨ ਪ੍ਰਦਰਸ਼ਨਕਾਰੀਆਂ ਨੂੰ ਰੋਕ ਦਿੱਤਾ ਅਤੇ ਧੱਕੇ ਨਾਲ ਖਹਿਰਾ ਦੀ ਰਿਹਾਇਸ਼ 'ਤੇ ਪੀਲਾ ਪੰਜਾ ਚਲਵਾਇਆ ਗਿਆ।