ਬ੍ਰਿਟਿਸ਼ ਵੋਟਰਾਂ ''ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸੁਨਕ ਦੀ ਲੋਕਪ੍ਰਿਅਤਾ ਵਧੀ। 

ਬ੍ਰਿਟਿਸ਼ ਵੋਟਰਾਂ ''ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸੁਨਕ ਦੀ ਲੋਕਪ੍ਰਿਅਤਾ ਵਧੀ। 

ਬ੍ਰਿਟੇਨ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਦੇ ਇੱਕ ਮਹੀਨੇ ਬਾਅਦ ਰਿਸ਼ੀ ਸੁਨਕ ਦੀ ਲੋਕਪ੍ਰਿਅਤਾ ਬ੍ਰਿਟਿਸ਼ ਵੋਟਰਾਂ ਵਿੱਚ ਵਧ ਗਈ ਹੈ। ਹਾਲ ਹੀ ਦੇ ਇੱਕ ਸਰਵੇਖਣ ਅਨੁਸਾਰ ਵੋਟਰਾਂ ਵਿੱਚ ਸੁਨਕ ਦੀ ਲੋਕਪ੍ਰਿਅਤਾ ਉਸਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨਾਲੋਂ ਵੱਧ ਗਈ ਹੈ। ਸੁਨਕ (42) ਨੇ ਅਜਿਹੇ ਸਮੇਂ 'ਚ ਅਹੁਦਾ ਸੰਭਾਲਿਆ ਹੈ ਜਦੋਂ ਕੋਵਿਡ ਮਹਾਮਾਰੀ ਅਤੇ ਰੂਸ-ਯੂਕ੍ਰੇਨ ਯੁੱਧ ਕਾਰਨ ਰਹਿਣ-ਸਹਿਣ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ, ਜਦਕਿ ਆਰਥਿਕਤਾ 'ਤੇ ਵੀ ਮਾੜਾ ਅਸਰ ਪਿਆ ਹੈ। 

"ਇਪਸੋਸ ਪੋਲੀਟਿਕਲ ਮਾਨੀਟਰ" ਦੇ ਨਵੰਬਰ ਅੰਕ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ ਇਹ ਸਰਵੇਖਣ ਇਸ ਮਹੀਨੇ ਦੇ ਸ਼ੁਰੂ ਵਿੱਚ ਕਰਵਾਇਆ ਗਿਆ ਸੀ।ਸਰਵੇਖਣ ਮੁਤਾਬਕ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸੁਨਕ ਦੀ ਲੋਕਪ੍ਰਿਅਤਾ ਵਿੱਚ ਵਾਧਾ ਹੋਇਆ ਹੈ ਅਤੇ ਉਨ੍ਹਾਂ ਨੇ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਰ ਨੂੰ ਪਛਾੜ ਦਿੱਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਜੰਗੀ ਪੱਧਰ 'ਤੇ ਕੰਮ ਕਰਨ ਦੇ ਉਨ੍ਹਾਂ ਦੇ ਸੰਦੇਸ਼ ਨੇ ਉਨ੍ਹਾਂ ਦੀ ਲੀਡਰਸ਼ਿਪ ਵਿੱਚ ਭਰੋਸਾ ਬਹਾਲ ਕੀਤਾ ਹੈ। ਜਨਮਤ ਵਿਚ ਹਾਲਾਂਕਿ ਇਹ ਵੀ ਪਾਇਆ ਗਿਆ ਕਿ ਕੰਜ਼ਰਵੇਟਿਵ ਪਾਰਟੀ ਨੂੰ ਪਸੰਦ ਕਰਨ ਵਾਲੇ ਲੋਕਾਂ ਵਿਚ ਕਮੀ ਆਈ ਹੈ ਉੱਥੇ ਲੇਬਰ ਪਾਰਟੀ ਨੂੰ ਪਸੰਦ ਕਰਨ ਵਾਲਿਆਂ ਦਾ ਅਨੁਪਾਤ ਥੋੜ੍ਹਾ ਵੱਧ ਗਿਆ ਹੈ।
ਰਿਪੋਰਟ ਦੇ ਅਨੁਸਾਰ ਸਰਵੇਖਣ ਕੀਤੇ ਗਏ ਉੱਤਰਦਾਤਾਵਾਂ ਵਿੱਚੋਂ ਲਗਭਗ ਅੱਧੇ (47 ਪ੍ਰਤੀਸ਼ਤ) ਨੇ ਕਿਹਾ ਕਿ ਉਹ ਰਿਸ਼ੀ ਸੁਨਕ ਨੂੰ ਤਰਜੀਹ ਦਿੰਦੇ ਹਨ, ਜਦੋਂ ਕਿ ਚਾਰ ਵਿੱਚੋਂ ਪੰਜ (41 ਪ੍ਰਤੀਸ਼ਤ) ਲੋਕਾਂ ਨੇ ਕਿਹਾ ਕਿ ਉਹ ਸੁਨਕ ਨੂੰ ਪਸੰਦ ਨਹੀਂ ਕਰਦੇ ਹਨ। ਇਸਦਾ ਮਤਲਬ ਹੈ ਕਿ ਇਸ ਸਾਲ ਦੇ ਸ਼ੁਰੂ ਵਿਚ ਬੋਰਿਸ ਜਾਨਸਨ ਦੀ ਜੋ ਲੋਕਪ੍ਰਿਅਤਾ ਸੀ, ਸੁਨਕ ਉਸ ਤੋਂ ਅੱਗੇ ਹਨ। ਸਿਰਫ ਚਾਰ ਵਿੱਚੋਂ ਇੱਕ (26 ਪ੍ਰਤੀਸ਼ਤ) ਭਾਗੀਦਾਰਾਂ ਨੇ ਕਿਹਾ ਕਿ ਉਹ ਕੰਜ਼ਰਵੇਟਿਵ ਪਾਰਟੀ ਨੂੰ ਤਰਜੀਹ ਦਿੰਦੇ ਹਨ। ਇਹ ਜੂਨ 2007 ਤੋਂ ਬਾਅਦ ਉਸ ਦੀ ਸਭ ਤੋਂ ਘੱਟ ਰੇਟਿੰਗ ਹੈ, ਜਦੋਂ (ਉਸ ਸਮੇਂ ਦੇ ਪ੍ਰਧਾਨ ਮੰਤਰੀ) ਡੇਵਿਡ ਕੈਮਰੂਨ ਦੇ ਅਧੀਨ ਪਾਰਟੀ ਨੂੰ 29 ਪ੍ਰਤੀਸ਼ਤ ਨੇ ਤਰਜੀਹ ਦਿੱਤੀ ਸੀ।