- Updated: November 12, 2022 04:02 PM
ਦਿੱਲੀ ਪੁਲਸ ਨੇ ਸਮੇਂਪੁਰ ਬਾਦਲੀ ਤੋਂ ਹਥਿਆਰਾਂ ਸਮੇਤ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸੂਤਰਾਂ ਮੁਤਾਬਕ ਸ਼ੱਕੀ ਦੀ ਪਛਾਣ ਜਸਵਿੰਦਰ ਦੇ ਤੌਰ ’ਤੇ ਹੋਈ ਅਤੇ ਉਸ ਦੀ ਉਮਰ 22 ਸਾਲ ਹੈ। ਪੁਲਸ ਦਾ ਕਹਿਣਾ ਹੈ ਕਿ ਸ਼ੱਕੀ ਦੋਸ਼ੀ ਪੰਜਾਬ ਦੇ ਮੋਗਾ ਦਾ ਰਹਿਣ ਵਾਲਾ ਹੈ। ਪੁਲਸ ਨੇ ਉਸ ਕੋਲੋਂ 9 ਪਿਸਟਲ, 18 ਮੈਗਜੀਨ ਅਤੇ ਭਾਰੀ ਮਾਤਰਾ ’ਚ ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲਸ ਮੁਤਾਬਕ ਦੋਸ਼ੀ ਜਸਵਿੰਦਰ ਦੇ ਦੋ ਸ਼ੱਕੀ ਸਾਥੀ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੀ ਭਾਲ ’ਚ ਪੁਲਸ ਦੀ ਟੀਮ ਪੰਜਾਬ ’ਚ ਛਾਪੇਮਾਰੀ ਕਰ ਰਹੀ ਹੈ। ਫ਼ਿਲਹਾਲ ਸ਼ੱਕੀ ਕੋਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਜਸਵਿੰਦਰ ਦੇ ਫਰਾਰ ਦੋਵੇਂ ਸਾਥੀ ਕਈ ਅਪਰਾਧਾਂ ’ਚ ਮਾਸਟਰਮਾਈਂਡ ਹਨ। ਪੁਲਸ ਜਸਵਿੰਦਰ ਤੋਂ ਟੈਰਰ ਐਂਗਲ ਤੋਂ ਵੀ ਪੁੱਛ-ਗਿੱਛ ਕਰ ਰਹੀ ਹੈ, ਤਾਂ ਕਿ ਪਤਾ ਲੱਗ ਸਕੇ ਕਿ ਇਨ੍ਹਾਂ ਦੇ ਲਿੰਕ ਅੱਤਵਾਦ ਨਾਲ ਹਨ ਜਾਂ ਨਹੀਂ।