- Updated: July 21, 2025 02:51 PM
ਵੈਨਕੂਵਰ ਕੋਸਟਲ ਹੈਲਥ ਵੱਲੋਂ ਵੈਨਕੂਵਰ ਦੇ ਕੁਝ ਚੋਣਵੇਂ ਸਮੁੰਦਰੀ ਬੀਚਾਂ ਤੇ ਤੈਰਨ ਸਬੰਧੀ ਅਣਮਿਥੇ ਸਮੇਂ ਲਈ ਪਾਬੰਦੀ ਲਗਾਏ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ।
ਪਾਬੰਦੀ ਦਾ ਇਹ ਫ਼ੈਸਲਾ ਸਮੁੰਦਰੀ ਪਾਣੀ ’ਚ ਈ ਕੌਲੀ ਬੈਕਟੀਰੀਆ ਦੀ ਮਾਤਰਾ ਸੁਰੱਖਿਅਤ ਹੱਦ ਤੋਂ ਵਧੇਰੇ ਹੋਣ ਕਾਰਨ ਲਗਾਈ ਗਈ ਹੈ। ਪਾਬੰਦੀ ਸ਼ੁਦਾ ਬੀਚਾਂ ਚ ਇੰਗਲਿਸ਼ ਬੇ ਬੀਚ, ਕਿਤ ਸਿਲਾਨੋ ਬੀਚ, ਸੈਕਿੰਡ ਬੀਚ, ਸਨਸੈਟ ਬੀਚ, ਥਰਡ ਬੀਚ (ਸਟੈਨਲੀ ਪਾਰਕ) ਡੰਡਰੇਵ ਬੀਚ (ਵੈਸਟ ਵੈਨਕੂਵਰ), ਲਾਇਨ ਬੇ ਬੀਚ ਤੇ ਟਰਾਡ ਲੇਕ ਬੀਚ ਸ਼ਾਮਲ ਹਨ|
ਜ਼ਿਕਰਯੋਗ ਹੈ ਕਿ ਇਨ੍ਹਾਂ ਬੀਚਾਂ ’ਤੇ 19 ,22 ਅਤੇ 26 ਜੁਲਾਈ ਨੂੰ ਹੋਂਡਾ ਸੈਲੀਬਰੇਸ਼ਨ ਆਫ਼ ਲਾਈਟਜ਼ ਦੌਰਾਨ ਆਤਿਸ਼ਬਾਜ਼ੀ ਦੇ ਨਜਾਰਿਆਂ ਨੂੰ ਮਾਨਣ ਲਈ ਵੱਡੀ ਗਿਣਤੀ ’ਚ ਲੋਕਾਂ ਦੇ ਪੁੱਜਣ ਦੀ ਸੰਭਾਵਨਾ ਹੈ|