- Updated: July 28, 2024 02:27 PM
ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਦੇ ਯਤਨਾਂ ਸਦਕਾ ਇੱਕ ਹੋਰ ਪੰਜਾਬਣ ਦੀ ਖਾੜੀ ਮੁਲਕ ਤੋਂ ਭਾਰਤ ਵਾਪਸ ਲਿਆਂਦਾ ਗਿਆ। ਪੰਜਾਬ ਦੀ ਰਹਿਣ ਵਾਲੀ ਇਹ ਪੀੜਤ ਲੜਕੀ ਸਤੰਬਰ 2023 ਨੂੰ ਮਸਕਟ ਓਮਾਨ ਗਈ ਸੀ। ਜਿੱਥੇ ਉਸਨੂੰ 100 ਰਿਆਲ (ਭਾਰਤੀ ਕਰੰਸੀ ਲਗਭਗ 21 ਹਜ਼ਾਰ ਰੁਪੈ) ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ। ਉੱਥੇ ਏਅਰਪੋਰਟ ’ਤੇ ਉਤਰਦਿਆਂ ਹੀ ਇੱਕ ਵਿਅਕਤੀ ਉਸਨੂੰ ਲੈਣ ਆਇਆ। ਉਸਨੇ ਸਭ ਤੋਂ ਪਹਿਲਾਂ ਪਾਸਪੋਰਟ ’ਤੇ ਮੋਬਾਇਲ ਖੋਹ ਲਏ ਗਏ। ਏਅਰਪੋਰਟ ਤੋਂ 3 ਘੰਟੇ ਦੇ ਸਫ਼ਰ ਬਾਅਦ ਇੱਕ ਦਫ਼ਤਰ ਚ ਲਿਜਾ ਕਿ ਉਥੇ ਰੱਖਿਆ ਗਿਆ।
ਪੀੜਤਾ ਨੇ ਦੱਸਿਆ ਕਿ ਉਸੇ ਦਿਨ ਕਿਸੇ ਦੇ ਘਰ ਕੰਮ ’ਤੇ ਵੀ ਲਗਵਾ ਦਿੱਤਾ ਗਿਆ। ਇੱਕ ਮਹੀਨੇ ਬਾਅਦ ਲੜਕੀ ਨੂੰ ਇਹ ਅਹਿਸਾਸ ਹੋ ਗਿਆ ਉਹ ਉੱਥੇ ਇੱਥੇ ਆ ਕੇ ਫਸ ਗਈ ਹੈ ਤੇ ਉਸਨੂੰ ਜਿਹੜੀ ਕੁੜੀ ਨੇ ਭੇਜਿਆ ਸੀ। ਉਸਨੇ 1 ਹਜ਼ਾਰ ਰਿਆਲ (ਲਗਭਗ 2 ਲੱਖ ਤੋਂ ਵੱਧ ਦੀ ਰਕਮ ਵਿੱਚ) ਉਸਨੂੰ ਵੇਚ ਦਿੱਤਾ। ਉੱਥੇ ਕੰਮ ਕਰਦਿਆਂ ਇਸ ਪੀੜਤ ਲੜਕੀ ਦੇ ਹੱਥ ’ਚ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਸੀ ਪਰ ਫਿਰ ਵੀ ਉਸ ਨਾਲ ਮਾਰ ਕੁੱਟ ਕਰਕੇ ਜ਼ਬਰਨ ਕੰਮ ਕਰਵਾਇਆ ਜਾ ਰਿਹਾ ਸੀ ਤੇ ਇਲਾਜ਼ ਤੱਕ ਨਹੀ ਸੀ ਕਰਵਾਇਆ ਜਾ ਰਿਹਾ ਸੀ।
ਪੀੜਤ ਲੜਕੀ ਨੇ ਜਦੋਂ ਉੱਥੇ ਵਾਪਿਸ ਆਉਣ ਦੀ ਗੱਲ ਕੀਤੀ ਤਾਂ ਪਹਿਲਾਂ ਉਸ ਕੋਲੋਂ 60 ਹਜ਼ਾਰ ਰੁਪੈ ਮੰਗੇ ਤੇ ਬਾਅਦ ’ਚ ਇਹ ਰਕਮ ਵਧਾ ਕਿ 100 ਰਿਆਲ ਕਰ ਦਿੱਤੀ ਗਈ। ਜਿਹੜੀ ਕਿ ਭਾਰਤੀ ਕਰੰਸੀ ਮੁਤਾਬਿਕ 2 ਲੱਖ ਸੀ। ਪਰਿਵਾਰ ਇੰਨੇ ਪੈਸੇ ਦੇਣ ਤੋਂ ਅਸਮਰੱਥ ਸੀ ਪਰ ਟਰੈਵਲ ਏਜੰਟਾਂ ਨੇ ਦਬਾਅ ਪਾਉਣ ਜਾਰੀ ਰੱਖਿਆ।
ਕਾਫੀ ਮਸ਼ਕਤਾਂ ਨੂੰ ਝੱਲਣ ਤੋਂ ਬਾਅਦ ਇਹ ਪੀੜਤ ਲੜਕੀ ਓਮਾਨ ਵਿਚਲੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਵਾਪਿਸ ਤਾਂ ਆ ਗਈ। ਪਰ ਸਹਿਮੇ ਤੇ ਡਰੇ ਹੋਏ ਪਰਿਵਾਰ ਨੇ ਟਰੈਵਲ ਏਜੰਟ ਨੂੰ 2 ਲੱਖ ਤੋਂ ਵੱਧ ਦੀ ਰਕਮ ਦੇ ਦਿੱਤੀ। ਕਿਉਂਕਿ ਉਸ ਵੱਲੋਂ ਪਰਿਵਾਰ ਨੂੰ ਇਸ ਹੱਦ ਤੱਕ ਡਰਾ ਤੇ ਧਮਕਾ ਦਿੱਤਾ ਗਿਆ ਸੀ ਕਿ ਜੇਕਰ ਉਹ ਇਸ ਬਾਰੇ ਕਿਸੇ ਨੂੰ ਵੀ ਹੋਰ ਦੱਸੇਗਾ ਤਾਂ ਉਸਦੀ ਪਤਨੀ ਮਾਰ ਦਿੱਤਾ ਜਾਵੇਗਾ।
ਪੀੜਤ ਲੜਕੀ ਦਾ ਪਰਿਵਾਰ 7 ਮਈ ਨੂੰ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ ਨਹੀਂ ਤਾਂ ਨਰਕ ਭਰੀ ਜ਼ਿੰਦਗੀ 'ਚੋਂ ਨਿਕਲਣਾ ਅਸੰਭਵ ਸੀ।
ਦੱਸ ਦੇਈਏ ਕਿ ਇਸਦੇ ਨਾਲ ਹੀ ਇੱਕ ਹੋਰ ਪੀੜਤ ਲੜਕੀ ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। 4 ਜੁਲਾਈ 2024 ਨੂੰ ਵਾਪਿਸ ਆ ਗਈ ਹੈ ਜੋ ਪਿਛਲੇ 7 ਮਹੀਨਿਆਂ ਤੋਂ ਮਕਸਟ ਓਮਾਨ ਵਿਚ ਫਸੀ ਹੋਈ ਸੀ।