ਸਿੱਖਸ ਆਫ ਅਮੇਰਿਕਾ ਵੱਲੋਂ ਭਾਰਤੀ ਕੌਂਸਲੇਟ ਜਨਰਲ ਦੇ ਅਧਿਕਾਰੀਆਂ ਦੇ ਸਨਮਾਨ ’ਚ ਸਮਾਗਮ ਆਯੋਜਿਤ

ਸਿੱਖਸ ਆਫ ਅਮੇਰਿਕਾ ਵੱਲੋਂ ਭਾਰਤੀ ਕੌਂਸਲੇਟ ਜਨਰਲ ਦੇ ਅਧਿਕਾਰੀਆਂ ਦੇ ਸਨਮਾਨ ’ਚ ਸਮਾਗਮ ਆਯੋਜਿਤ

ਸਿੱਖਸ ਆਫ ਅਮੈਰਿਕਾ ਅਤੇ ’ਚ ਐੱਨ.ਸੀ.ਏ.ਆਈ.ਏ ਵਲੋਂ ਐਂਬਰਟਨ ਡਰਾਈਵ ਐਲਕਰਿਜ ਮੈਰੀਲੈਂਡ ਵਿਖੇ ਭਾਰਤੀ ਕੌਂਸਲੇਟ ਜਨਰਲ ਵਾਸ਼ਿੰਗਟਨ ਡੀ.ਸੀ. ਦੇ ਅਧਿਕਾਰੀਆਂ ਦੇ ਸਨਮਾਨ ਵਿੱਚ ਇਕ ਸ਼ਾਨਦਾਰ ਸਨਮਾਨ ਸਮਾਰੌਹ ਦਾ ਆਯੋਜਨ ਕੀਤਾ ਗਿਆ। ਅਸਲ ’ਚ ਭਾਰਤੀ ਕੌਂਸਲੇਟ ਜਨਰਲ ਦੇ ਕੌਂਸਲਰ ਪਾਸਪੋਰਟ ਅਤੇ ਵੀਜ਼ਾ ਵਿੰਗ ਦੇ ਵਾਸ਼ਿੰਗਟਨ ਡੀ. ਸੀ ਵਿੱਚ ਸਥਿੱਤ ਭਾਰਤੀ ਕੌਂਸਲੇਟ ਦੇ ਅਧਿਕਾਰੀ ਅੰਸ਼ੁਲ ਸ਼ਰਮਾ, ਜੋ ਆਪਣੇ ਅਹੁਦੇ ’ਤੇ ਸੇਵਾਵਾਂ ਦੇ ਕੇ ਵਾਪਸ ਭਾਰਤ ਜਾ ਰਹੇ ਹਨ ਅਤੇ ਨਵੇਂ ਆਏ ਪਰਸਨਲ ਤੇ ਕਮਿਉਨਿਟੀ ਮਨਿਸਟਰ ਜੈਗ ਮੋਹਨ ਆਪਣਾ ਅਹੁਦਾ ਸੰਭਾਲ ਰਹੇ ਹਨ ਸੋ ਦੋਵਾਂ ਦੇ ਸਨਮਾਨ ’ਚ ਇੱਥੇ ਦਿੱਤੇ ਗਏ ਡਿਨਰ ’ਚ ਪ੍ਰਮੁੱਖ ਸ਼ਖਸੀਅਤਾਂ ਵੀ ਸ਼ਾਮਿਲ ਹੋਈਆਂ।

            Image

            Image

           Image

ਜਿੰਨਾਂ ਵਿੱਚ ਸਿੱਖਸ ਆਫ ਅਮੇਰਿਕਾ ਸੰਸਥਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਕਮਲਜੀਤ ਸਿੰਘ ਸੋਨੀ, ਐੱਨ.ਸੀ.ਏ.ਆਈ.ਏ ਵਲੋਂ ਬੋਰਡ ਆਫ ਟਰੱਸਟੀ ਦੇ ਚੇਅਰਮੈਨ ਪਵਨ ਬਵੇਜਾ, ਪ੍ਰਧਾਨ ਕੀਰਥੀ ਸਵਾਮੀ ਅਤੇ ਚੇਅਰਮੈਨ ਬਲਜਿੰਦਰ ਸਿੰਘ ਸ਼ੰਮੀ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ। ਇੰਨਾਂ ਸ਼ਾਮਿਲ ਆਗੂਆਂ ਵਲੋਂ ਅੰਸ਼ੁਲ ਸ਼ਰਮਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਦਾ ਵੀ ਵਿਸ਼ੇਸ਼ ਜ਼ਿਕਰ ਵੀ ਕੀਤਾ ਗਿਆ ਅਤੇ ਨਵੇਂ ਆਏ ਅਧਿਕਾਰੀ ਜੈਗ ਮੋਹਨ ਤੋਂ ਆਸ ਕੀਤੀ ਗਈ ਕਿ ਉਹ ਭਾਰਤੀ ਮੂਲ ਦੇ ਭਾਈਚਾਰੇ ਦੀਆਂ ਹਰ ਸਮੱਸਿਆ ਲਈ ਆਪਣੀਆਂ ਨਿਰਪੱਖ ਸੇਵਾਵਾਂ ਦੇਣਗੇ।