ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਾਨਿਆਹੂ ਨੇ ਜੋਅ ਬਾਇਡਨ ਨੂੰ ਅਯੋਗ ਦੱਸਣ ਵਾਲੇ ਪੱਤਰਕਾਰ ਨੂੰ ਬਣਾਇਆ ਮੀਡੀਆ ਸਲਾਹਕਾਰ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਾਨਿਆਹੂ ਨੇ ਜੋਅ ਬਾਇਡਨ ਨੂੰ ਅਯੋਗ ਦੱਸਣ ਵਾਲੇ ਪੱਤਰਕਾਰ ਨੂੰ ਬਣਾਇਆ ਮੀਡੀਆ ਸਲਾਹਕਾਰ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਿਆਹੂ ਨੇ ਜੋਅ ਬਾਇਡਨ ਨੂੰ ਅਯੋਗ ਦੱਸਣ ਵਾਲੇ ਪੱਤਰਕਾਰ ਨੂੰ ਆਪਣਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਉਸ ਸਮੇਂ ਕੀਤੀ ਗਈ ਹੈ, ਜਦੋਂ ਅਮਰੀਕਾ ਤੇ ਇਜ਼ਰਾਈਲ ਵਿਚਾਲੇ ਰਿਸ਼ਤੇ ਤਣਾਅਪੂਰਨ ਹਨ। ਨੇਤਾਨਿਆਹੂ ਦਫਤਰ ਨੇ ਇਸ ’ਤੇ ਕਿਸੇ ਵੀ ਟਿੱਪਣੀ ਤੋਂ ਇਨਕਾਰ ਕਰ ਦਿੱਤਾ ਹੈ। ਮੀਡੀਆ ਸਲਾਹਕਾਰ ਬਣਾਏ ਗਏ ਪੱਤਰਕਾਰ ਗਿਲਡ ਜ਼ਵਿਕ ਨੇ ਆਪਣੇ ਟਵੀਟ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਕੰਮ ਕਰਨ ਲਈ ਅਯੋਗ ਦੱਸਿਆ ਸੀ। ਟਿੱਪਣੀ ’ਚ ਜ਼ਵਿਕ ਨੇ ਕਿਹਾ ਸੀ ਬਾਇਡਨ ਹੌਲੀ-ਹੌਲੀ ਇਕ ਦਿਨ ਅਮਰੀਕੀ ਨੂੰ ਬਰਬਾਦ ਕਰ ਦੇਣਗੇ। ਨਾਲ ਹੀ ਉਨ੍ਹਾਂ ਆਪਣੀ ਪੋਸਟ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਦਾਅਵੇ ਦਾ ਵੀ ਸਮਰਥਨ ਕੀਤਾ ਸੀ ਕਿ ਚੋਣ ’ਚ ਧਾਂਦਲੀ ਹੋਈ ਸੀ। ਇਸ ਸਬੰਧ ’ਚ ਕੀਤੀ ਗਈ ਟਿੱਪਣੀ ’ਚ ਇਕ ਉਪਲਬਧ ਟਵੀਟ ਨੂੰ ਵੀ ਹਟਾ ਦਿੱਤਾ ਗਿਆ। ਜਦੋਂ ਇਸ ਸਬੰਧ ’ਚ ਗਿਲਡ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, ਸੋਮਵਾਰ ਨੂੰ ਉਨ੍ਹਾਂ ਅੰਗਰੇਜ਼ੀ ’ਚ ਟਵੀਟ ਕੀਤਾ ਸੀ ਉਸ ਸਮੇਂ ਉਹ ਇਕ ਆਮ ਨਾਗਰਿਕ ਸਨ। ਉਨ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਦਾ ਕੋਈ ਵੀ ਨਜ਼ਰੀਆ ਮੌਜੂਦਾ ਸਮੇਂ ’ਚ ਨਹੀਂ ਰੱਖਦੇ ਹਨ। ਉਹ ਪ੍ਰਧਾਨ ਮੰਤਰੀ ਦਫਤਰ ’ਚ ਪੂਰੀ ਤਰ੍ਹਾਂ ਪੇਸ਼ੇਵਰ ਤਰੀਕੇ ਨਾਲ ਕੰਮ ਕਰ ਰਹੇ ਹਨ।