ਗੋਲੀਆਂ ਨਾਲ ਭੁੰਨਿਆ ਅਮਰੀਕਾ ਤੋਂ ਵਾਪਸ ਆਏ ਨੌਜਵਾਨ ਨੂੰ। 

ਗੋਲੀਆਂ ਨਾਲ ਭੁੰਨਿਆ ਅਮਰੀਕਾ ਤੋਂ ਵਾਪਸ ਆਏ ਨੌਜਵਾਨ ਨੂੰ। 

ਜਲੰਧਰ ਦੇ ਰਾਮਾ ਮੰਡੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੀ ਢਿਲਵਾਂ ਨੇੜੇ ਇਕ ਪੈਲੇਸ ’ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਅਮਰੀਕਾ ਤੋਂ ਆਇਆ ਸੀ।

ਜਨਮ ਦਿਨ ਪਾਰਟੀ ਦੌਰਾਨ ਅਮਰੀਕਾ ਤੋਂ ਆਏ ਇਕ ਵਿਅਕਤੀ ਦੀ ਆਪਣੇ ਰਿਸ਼ਤੇਦਾਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਦੌਰਾਨ ਗ਼ੁੱਸੇ ’ਚ ਆਏ ਤਰਨਤਾਰਨ ਵਾਸੀ ਨੇ ਅਮਰੀਕਾ ਤੋਂ ਆਏ ਆਪਣੇ ਰਿਸ਼ਤੇਦਾਰ ’ਤੇ ਤਿੰਨ ਗੋਲੀਆਂ ਚਲਾ ਦਿੱਤੀਆਂ, ਜਿਸ ਨੂੰ ਜ਼ਖ਼ਮੀ ਹਾਲਤ ’ਚ ਰਾਮਾ ਮੰਡੀ ਵਿਖੇ ਸਥਿਤ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਦੋਸ਼ੀ ਸੁਰਜੀਤ ਸਿੰਘ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ।