ਚੋਰਾਂ ਨੇ ਐਪਲ ਸਟੋਰ ''ਚੋਂ ਉਡਾਏ 4 ਕਰੋੜ ਦੇ ਆਈਫੋਨ, ਪੁਲਸ ਵੀ ਹੋਈ ਚੋਰੀ ਦੇਖ ਹੈਰਾਨ। 

ਚੋਰਾਂ ਨੇ ਐਪਲ ਸਟੋਰ ''ਚੋਂ ਉਡਾਏ 4 ਕਰੋੜ ਦੇ ਆਈਫੋਨ, ਪੁਲਸ ਵੀ ਹੋਈ ਚੋਰੀ ਦੇਖ ਹੈਰਾਨ। 

ਤੁਸੀਂ ਮਨੀ ਹਾਈਸਟ ਵੈੱਬ ਸੀਰੀਜ਼ ਬਾਰੇਤਾਂ ਸੁਣਿਆ ਹੋਵੇਗਾ। ਕਿਵੇਂ ਉਸ ਵਿਚ ਪ੍ਰੋਫੈਸਰ ਚੋਰੀ ਲਈ ਰਚਨਾਤਮਕ ਪਲਾਨ ਬਣਾਉਂਦਾ ਹੈ ਅਤੇ ਫਿਰ ਕਰੋੜਾਂ ਰੁਪਏ ਦੀ ਚੋਰੀ ਕੀਤੀ ਜਾਂਦੀ ਹੈ। ਅਜਿਹੀ ਹੀ ਇਕ ਚੋਰੀ ਦੀ ਘਟਨਾ ਨੂੰ ਚੋਰਾਂ ਨੇ ਐਪਲ ਸਟੋਰ 'ਚ ਅੰਜ਼ਾਮ ਦਿੱਤਾ ਹੈ। ਚੋਰਾਂ ਨੇ ਅਮਰੀਕਾ ਦੇ ਐਪਲ ਸਟੋਰ ਨੂੰ ਨਿਸ਼ਾਨਾ ਬਣਾਇਆ ਅਤੇ 436 ਆਈਫੋਨ ਚੋਰੀ ਕਰਕੇ ਫਰਾਰ ਹੋ ਗਏ। ਇਨ੍ਹਾਂ ਸਾਰੇ ਆਈਫੋਨ ਦੀ ਕੁੱਲ ਕੀਮਤ 4.10 ਕਰੋੜ ਰੁਪਏ ਦੱਸੀ ਜਾ ਰਹੀ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।

                                                Image

ਸਿਏਟਲ ਦੇ ਇਕ ਸਥਾਨਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ, ਚੋਰਾਂ ਨੇ ਸਿਏਟਲ ਕਾਫੀ ਗਿਅਰ 'ਚ ਸੰਨ੍ਹ ਲਗਾਈ ਅਤੇ ਐਪਲ ਸਟੋਰ ਦੇ ਪਿਛਲੇ ਕਮਰੇ ਤਕ ਪਹੁੰਚਣ ਲਈ ਬਾਥਰੂਮ ਦੀ ਕੰਧ 'ਚ ਸੁਰਾਖ ਕਰ ਦਿੱਤਾ। ਚੋਰਾਂ ਨੇ ਗੁਆਂਢ ਦੀ ਕਾਫੀ ਸ਼ਾਪ ਦੀ ਵਰਤੋਂ ਕਰਕੇ ਐਪਲ ਸਟੋਰ ਦੀ ਸੁਰੱਖਿਆ ਵਿਵਸਥਾ ਨੂੰ ਚਕਮਾ ਦਿੱਤਾ ਅਤੇ ਕਰੀਬ 500,000 ਡਾਲਰ (ਕਰੀਬ 4.10 ਕਰੋੜ) ਰੁਪਏ ਦੀ ਕੀਮਤ ਦੇ 436 ਆਈਫੋਨ ਚੋਰੀ ਕਰ ਲਏ। ਐਪਲ ਦੇ ਰਿਟੇਲ ਅਤੇ ਰੀਜਨਲ ਮੈਨੇਜਰ ਐਰਿਕ ਮਾਰਕਸ ਨੇ ਖੁਲਾਸਾ ਕੀਤਾ ਕਿ ਘਟਨਾ ਤੋਂ ਬਾਅਦ ਸਵੇਰੇ ਉਨ੍ਹਾਂ ਨੂੰ ਇਕ ਕਾਲ ਆਈ ਪਰ ਉਹ ਭਰੋਸਾ ਨਹੀਂ ਕਰ ਪਾ ਰਹੇ ਸਨ ਕਿ ਅਜਿਹਾ ਸੱਚੀ ਹੋਇਆ ਹੈ। ਹਾਲਾਂਕਿ, ਪੁਲਸ ਨੇ ਪੁਸ਼ਟੀ ਕੀਤੀ ਕਿ ਉਸਦੀ ਦੁਕਾਨ ਦੀ ਵਰਤੋਂ ਐਪਲ ਸਟੋਰ ਤਕ ਪਹੁੰਚਣ ਲਈ ਕੀਤੀ ਗਈ ਸੀ। ਮਾਰਕਸ ਨੇ ਦੱਸਿਆ ਕਿ ਮੈਨੂੰ ਕਦੇ ਸ਼ੱਕ ਨਹੀਂ ਹੋਇਆ ਕਿ ਚੋਰ ਸਟੋਰ ਦੇ ਨੇੜੇ-ਤੇੜੇ ਹੀ ਸਨ। ਕਿਸੇ ਨੂੰ ਵੀ ਸੋਚਣਾ ਪੈ ਸਕਦਾ ਹੈ ਕਿ ਕਿਵੇਂ ਚੋਰਾਂ ਨੇ ਮਾਲ ਲੇਆਊਟ ਤਕ ਪਹੁੰਚ ਕੀਤੀ।

                                           Image

ਕਾਫੀ ਸ਼ਾਪ ਦੇ ਸੀ.ਈ.ਓ. ਮਾਈਕ ਐਟਕਿੰਸਨ ਨੇ ਵੀ ਟਵੀਟ 'ਤੇ ਸੁਰੰਗ ਦੀ ਇਕ ਤਸਵੀਰ ਦੇ ਨਾਲ ਘਟਨਾ ਬਾਰੇ ਪੋਸਟ ਕੀਤਾ ਹੈ, ਜਿਸਨੂੰ ਚੋਰਾਂ ਨੇ ਐਪਲ ਸਟੋਰ ਦੇ ਬਾਥਰੂਮ 'ਚ ਬਣਾਇਆ ਸੀ। ਉਨ੍ਹਾਂ ਲਿਖਿਆ ਕਿ ਦੋ ਆਦਮੀ ਸਾਡੇ ਰਿਟੇਲ ਦੇ ਸਥਾਨਾਂ 'ਚੋਂ ਇਕ 'ਚ ਦਾਖਲ ਹੋਏ। ਉਨ੍ਹਾਂ ਐਪਲ ਸਟੋਰ ਤਕ ਪਹੁੰਚਣ ਲਈ ਬਾਥਰੂਮ ਦੀ ਕੰਧ 'ਚ ਸੁਰਾਖ ਕੀਤਾ ਅਤੇ 500,000 ਡਾਲਰ ਦੀ ਕੀਮਤ ਦੇ ਆਈਫੋਨ ਚੋਰੀ ਕਰਨ 'ਚ ਕਾਮਯਾਬ ਹੋ ਗਏ। ਸਿਏਟਲ ਕਾਫੀ ਗਿਅਰ ਨੂੰ ਆਪਣੇ ਤਾਲਿਆਂ ਨੂੰ ਬਦਲਣ ਲਈ ਲਗਭਗ 900 ਡਾਲਰ ਖਰਚ ਕਰਨੇ ਪਏ ਅਤੇ ਬਾਥਰੂਮ ਦੀ ਮੁਰੰਮਤ 'ਤੇ 600,900 ਡਾਲਰ ਖਰਚ ਕਰਨੇ ਪਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।