ਈਡੀ ਨੇ ਆਨਲਾਈਨ ਗੇਮਿੰਗ ਅਤੇ ਕਰੋੜਾਂ ਦੀ ਧੋਖਾਧੜੀ ਦੇ ਮਾਮਲੇ ਵਿਚ ਪੁਨੀਤ ਮਹੇਸ਼ਵਰੀ ਨੂੰ ਕੀਤਾ ਗ੍ਰਿਫਤਾਰ

ਈਡੀ ਨੇ ਆਨਲਾਈਨ ਗੇਮਿੰਗ ਅਤੇ ਕਰੋੜਾਂ ਦੀ ਧੋਖਾਧੜੀ ਦੇ ਮਾਮਲੇ ਵਿਚ ਪੁਨੀਤ ਮਹੇਸ਼ਵਰੀ ਨੂੰ ਕੀਤਾ ਗ੍ਰਿਫਤਾਰ

ਲੋਕ ਸਭਾ ਚੋਣਾਂ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਕਾਰਵਾਈ ਜਾਰੀ ਹੈ। ਹੁਣ ਈਡੀ ਨੇ ਸਾਈਬਰ ਧੋਖਾਧੜੀ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਈਡੀ ਨੇ ਪੋਸਟ 'ਚ ਲਿਖਿਆ, 'ਈਡੀ, ਹੈੱਡਕੁਆਰਟਰ ਆਫਿਸ ਨੇ ਸਾਈਬਰ ਧੋਖਾਧੜੀ ਕਰਨ ਵਾਲੇ ਅਤੇ ਮੋਤੀ ਨਗਰ, ਦਿੱਲੀ ਦੇ ਵਸਨੀਕ ਪੁਨੀਤ ਕੁਮਾਰ ਉਰਫ ਪੁਨੀਤ ਮਹੇਸ਼ਵਰੀ ਨੂੰ ਆਈਜੀਆਈ ਏਅਰਪੋਰਟ, ਨਿਊ ਦੇ ਟਰਮੀਨਲ-3 ਦੇ ਅਰਾਈਵਲ ਹਾਲ ਤੋਂ 3 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ। ਉਸ ਨੂੰ ਉਸੇ ਦਿਨ ਪੀਐਮਐਲਏ ਕੋਰਟ, ਨਵੀਂ ਦਿੱਲੀ ਵਿਚ ਪੇਸ਼ ਕੀਤਾ ਗਿਆ ਅਤੇ 09.04.2024 ਤਕ 9 ਦਿਨਾਂ ਦੀ ਮਿਆਦ ਲਈ ਈਡੀ ਦੀ ਹਿਰਾਸਤ ਦਿਤੀ ਗਈ।

ਈਡੀ ਨੇ ਕਿਹਾ ਕਿ ਪੁਨੀਤ ਕੁਮਾਰ 2020 ਅਤੇ 2024 ਦੀ ਮਿਆਦ ਦੇ ਵਿਚਕਾਰ ਭਾਰਤ ਵਿਚ ਸਾਈਬਰ ਅਪਰਾਧਾਂ ਅਤੇ ਆਨਲਾਈਨ ਗੇਮਿੰਗ ਯੋਜਨਾਵਾਂ ਦੀ ਇਕ ਲੜੀ ਨੂੰ ਅੰਜਾਮ ਦੇਣ ਲਈ ਜ਼ਿੰਮੇਵਾਰ ਸਿੰਡੀਕੇਟ ਦੇ ਇਕ ਮਹੱਤਵਪੂਰਨ ਕਿੰਗਪਿਨ ਵਿਚੋਂ ਇਕ ਹੈ, ਜਿਸ 'ਚ 4,978 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਗਿਆ ਹੈ। ਇਸ ਪੈਸੇ ਨੂੰ ਵਿਦੇਸ਼ ਭੇਜਿਆ ਗਿਆ।